Wednesday, March 25, 2026

ਬੀ.ਐਸ.ਐਫ ਨੇ ਸਰਹੱਦੀ ਪਿੰਡ ਵਿਚ ਲਗਾਇਆ ਮੁਫ਼ਤ ਜਾਂਚ ਕੈਂਪ

ppn1212201611
ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਬੀਐਸਐਫ ਦੀ 90ਵੀਂ ਬਟਾਲੀਅਨ ਵੱਲੋਂ  ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡ ਬਾਰੇਕਾਂ ਵਿਚ ਮੈਡੀਕਲ ਕੈਂਪ ਪ੍ਰੋਗਰਾਮ ਦੇ ਤਹਿਤ ਪਿੰਡਾਂ ਦੇ ਵਾਸੀਆਂ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਜਾਣਕਾਰੀ ਦਿੰਦੇ ਹੋਏ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਬੀਐਸਐਫ ਦੇ ਐਸ.ਐਮ.ਓ. ਡਾ. ਖੁਰਸ਼ੀਦ ਆਲਮ ਅਤੇ ਗੀਜਾਲਾ ਰੋਸ਼ਨ ਦੇ ਸਹਿਯੋਗ ਨਾਲ 300 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਖੁਰਸ਼ੀਦ ਆਲਮ ਨੇ ਮਰੀਜ਼ਾਂ ਨੂੰ ਕਿਹਾ ਕਿ ਉਹ ਸਮੇਂ ਸਮੇਂ ਤੇ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹਿਣ ਜਿਸ ਨਾਲ ਬਿਮਾਰੀਆਂ ਦਾ ਪਹਿਲ ਦੇ ਆਧਾਰ ਤੇ ਇਲਾਜ ਕੀਤਾ ਜਾ ਸਕੇ। ਇਸ ਮੌਕੇ 90ਵੀਂ ਬਟਾਲੀਅਨ ਵੱਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply