Wednesday, March 25, 2026

ਫਾਜ਼ਿਲਕਾ ਸੜ੍ਹਕ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਸਮਾਗਮ

ppn1212201613

ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ)- ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਬੀਤੇ ਦਿਨੀਂ ਇੱਕ ਭਿਆਨਕ ਸੜ੍ਹਕ ਹਾਸਦੇ ਦੇ ਸ਼ਿਕਾਰ ਹੋਏ 12 ਅਧਿਆਪਕਾਂ ਅਤੇ ਇੱਕ ਵ੍ਹੀਕਲ ਚਾਲਕ ਦੀ ਆਤਮਿਕ ਸ਼ਾਂਤੀ ਲਈ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਿਲਕਾ ਵਿਚ ਬੀਤੀ ਰਾਤ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਕਰਮਚਾਰੀ ਸੰਗਠਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਮੋਕੇ ਪਿ੍ਰੰਸੀਪਲ ਨਰਿੰਦਰਪਾਲ ਸਿੰਘ, ਭਾਈ, ਗੁਰਵਿੰਦਰ ਸਿੰਘ ਸ਼ੇਰਾ, ਬੀਬੀ ਤਿ੍ਰਪਤ ਕੌਰ, ਭਾਈ ਪ੍ਰੀਤਮ ਸਿੰਘ, ਭਾਈ ਅਮਰੀਕ ਸਿੰਘ, ਭਾਈ ਕੁਲਬੀਰ ਸਿੰਘ ਦੇ ਜੱਥਿਆਂ ਨੇ ਕਥਾ ਕੀਰਤਨ ਕੀਤਾ। ਇਸ ਦੌਰਾਨ ਮਿ੍ਰਤਕਾਂ ਦੀ ਆਤਮਿਕ ਸ਼ਾਂਤੀ ਅਤੇ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਅਧਿਆਪਕਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਕਰਮਚਾਰੀ ਆਗੂ ਹਰਭਜਨ ਸਿੰਘ ਖੁੰਗਰ ਅਤੇ ਬ੍ਰਾਹਮਣ ਸਭਾ ਦੇ ਸਤਪਾਲ ਮੋਹਲਾ ਨੇ ਸੰਬੋਧਤ ਕੀਤਾ।ਪ੍ਰੋਗਰਾਮ ਵਿਚ ਪਿ੍ਰੰਸੀਪਲ ਸੰਦੀਪ ਧੂੜੀਆ, ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ, ਪਿ੍ਰੰਸੀਪਲ ਅਸ਼ੋਕ ਚੁਚਰਾ, ਪਿ੍ਰੰਸੀਪਲ ਹਰੀਸ਼ ਭਠੇਜਾ, ਵਿਪਨ ਕਟਾਰੀਆ, ਪੰਜਾਬ ਭਾਜਪਾ ਦੇ ਸਹਾਇਕ ਪ੍ਰੈਸ ਸਕੱਤਰ ਸਬੋਧ ਵਰਮਾ, ਪਨਬਸ ਦੇ ਡਾਇਰੈਕਟਰ ਤਜਿੰਦਰ ਸਿੰਘ ਨਾਮਧਾਰੀ, ਜ਼ਿਲ੍ਹਾ ਅਕਾਲੀ ਦਲ ਦੇਹਾਤ ਦੇ ਜਨਰਲ ਸਕੱਤਰ ਜੱਥੇਦਾਰ ਰਛਪਾਲ ਸਿੰਘ ਸੰਧੂ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਚੋਧਰੀ, ਸ਼੍ਰੀਨਿਵਾਸ ਬਿਹਾਨੀ, ਪੁਰਸ਼ੋਤਮ ਸੇਠੀ, ਸਿੱਧ ਸ਼੍ਰੀ ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਸਚਦੇਵਾ, ਰਿਟਾਇਰਡ ਆਫਿਸਰ ਐਸੋਸੀਏਸ਼ਨ ਦੇ ਆਤਮਾ ਸਿੰਘ ਸੇਖੋਂ, ਜਗਜੀਤ ਸਿੰਘ ਸੇਖੋਂ, ਸਰਬਜੀਤ ਸਿੰਘ ਢਿਲੋਂ, ਕੈਮਿਸਟ ਐਸੋਸੀਏਸ਼ਨ ਦੇ ਵਿਨੋਦ ਵਾਟਸ, ਬਾਲ ਕ੍ਰਿਸ਼ਨ ਕਟਾਰੀਆ, ਡਾ. ਕੇਵਲ ਕ੍ਰਿਸ਼ਨ ਗਰੋਵਰ, ਸੁਭਾਸ਼ ਸੇਠੀ, ਸੰਦੀਪ ਭੁਸਰੀ, ਤਿਲਕ ਰਾਜ ਗਗਨੇਜਾ, ਗਿਰਧਾਰੀ ਲਾਲ ਅਗਰਵਾਲ, ਅਸ਼ੋਕ ਵਾਟਸ, ਪਰਮਜੀਤ ਮਹੰਤ ਦੋਵ੍ਹੇਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਹਰਮਿੰਦਰ ਸਿੰਘ ਦੁਰੇਜਾ ਸੀਨੀਅਰ ਮੀਤ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ, ਸੰਦੀਪ ਧੂੜੀਆ ਸਾਬਕਾ ਕੌਂਸਲਰ, ਰਾਧੇ ਸ਼ਾਮ ਕੌਂਸਲਰ, ਬਲਬੀਰ ਸਿੰਘ, ਜਸਵੰਤ ਸਿੰਘ ਮੈਨੇਜ਼ਰ, ਡਾ. ਦਵਿੰਦਰ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਹਰਦੀਪ ਸਿੰਘ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਸਰਬਤ ਦਾ ਭਲਾ ਮੰਗਣ ਵਾਲਾ ਧਰਮ ਹੈ ਅਤੇ ਵਾਹਿਗੁਰੂ ਦੇ ਸਾਹਮਣੇ ਅਰਦਾਸ ਕਰਦਾ ਹੈ ਕਿ ਫਾਜ਼ਿਲਕਾ ਇਲਾਕੇ ਵਿਚ ਅਮਨ, ਸ਼ਾਂਤੀ, ਸਿਹਤਯਾਬ ਅਤੇ ਸੁੱਖ ਬਣਾਈ ਰਖੇ। ਮੰਚ ਸੰਚਾਲਨ ਮਾਸਟਰ ਹਰਮਿੰਦਰ ਸਿੰਘ ਦੁਰੇਜਾ ਨੇ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply