ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਬੀਤੇ ਦਿਨੀਂ ਸੜ੍ਹਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਗੱਡੀ ਚਾਲਕ ਅਤੇ ਅਧਿਆਪਕਾਂ ਦੀ ਆਤਮਿਕ ਸ਼ਾਂਤੀ ਦੀ ਪ੍ਰਾਥਣਾ ਲਈ ਸਥਾਨਕ ਸਿੱਧ ਸ਼੍ਰੀ ਹਨੂੰਮਾਨ ਮੰਦਰ ਵਿਚ 13 ਦਸੰਬਰ ਨੂੰ ਸ਼੍ਰੀ ਸੁੰਦਰਕਾਂਡ ਪਾਠ ਕੀਤਾ ਜਾਵੇਗਾ।ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੈਂਬਰ ਨਰੇਸ਼ ਕਾਮਰਾ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ 8 ਤੋਂ 9 ਤੱਕ ਸੁੰਦਰਕਾਂਡ ਪਾਠ ਹੋਵੇਗਾ। ਸਵਾ 9 ਤੋਂ 10 ਵਜੇ ਤੱਕ ਕੀਰਤਨ ਹੋਵੇਗਾ ਅਤੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਭੂ ਚਰਨਾਂ ਵਿਚ ਪ੍ਰਾਥਣਾ ਕੀਤੀ ਜਾਵੇਗੀ। ਉਸਤੋਂ ਬਾਅਦ ਲੰਗਰ ਵੰਡਿਆ ਜਾਵੇਗਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media