
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਵਲੋਂ ਬਿਨਾਂ ਇਜਾਜ਼ਤ ਜੱਲਿਆਂ ਬਾਗ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਹੋਏ ਹੰਗਾਮੇ ‘ਚ ‘ਆਪ’ ਵਰਕਰ ਨਾ ਸਿਰਫ ਪੱਤਰਕਾਰਾਂ ਨਾਲ ਭਿੜ ਗਏ ਬਲਕਿ ਹੁਲੜਬਾਜੀ ਕਰਦਿਆਂ ਉਨਾਂ ਨੇ ਰਾਸ਼ਟਰੀ ਸਮਾਰਕ ਜਲਿਆਂ ਵਾਲਾ ਬਾਗ ਦੇ ਦਰਵਾਜੇ ਵੀ ਤੋੜ ਦਿੱਤੇ। ਇੱਕ ਪਾਸੇ ਜਿਥੇ ‘ਆਪ’ ਦੇ ਕਨਵੀਨਰ ਪ੍ਰੈਸ ਕਾਨਫਰੰਸ ਕਰ ਰਹੇ ਸਨ, ਉਥੇ ‘ਆਪ’ ਵਰਕਰ ਮੀਡੀਆ ਕਰਮੀਆਂ ਨੂੰ ਵਿਕਾਊ ਕਹਿ ਕੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਸਨ।ਜਲਿਆਂ ਵਾਲਾ ਬਾਗ ਕਮੇਟੀ ਦੇ ਅੀਧਕਾਰੀ ਦਾ ਕਹਿਣਾ ਹੈ ਰਾਸ਼ਟਰੀ ਸਮਾਰਕ ਵਿੱਚ ਪ੍ਰੈਸ ਕਾਨਫਰੰਸ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਕੋਈ ਇਸ ਨੂੰ ਨੁਕਸਾਨ ਪਹੁੰਚਾ ਸਕਦਾ। ਉਨਾਂ ਕਿਹਾ ਕਿ ੧੯੧੯ ਵਿੱਚ ਜਲਿਆਂਵਾਲਾ ਬਾਗ ਦੇ ਦਰਵਾਜੇ ਟੁੱਟੇ ਸਨ ਅਤੇ ਉਸ ਤੋਂ ਬਾਅਦ ਹੁਣ ਕੇਜਰੀਵਾਲ ਦੇ ਵਰਕਰਾਂ ਨੇ ਦਰਵਾਜੇ ਤੋੜ ਕੇ ਸ਼ਰਮਨਾਕ ਕਾਰਵਾਈ ਕੀਤੀ ਹੈ, ਜਿਸ ਦੀ ਉਹ ਹਾਈ ਕਮਿਸ਼ਨ ਅਤੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media