Sunday, March 29, 2026

ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਵਿਖਾ ਕੇ ਲੁੱਟਣ ਵਾਲੇ ਟਰੈਵਲ ਏਜੰਟ ਕਾਬੂ

ppn1512201610ਚੌਂਕ ਮਹਿਤਾ, 15 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ ਕੁਝ ਸਮੇ ਤੋ ਚੌਂਕ ਮਹਿਤਾ ਦੇ ਨੌਜਵਾਨਾਂ ਨੂੰ ਸਾਜਬਾਜ਼ ਵਿਖਾ ਕੇ ਵਿਦੇਸਾਂ ਵਿੱਚ ਚੰਗੀ ਜੋਬ ਦੇ ਸੁਪਨੇ ਵਿਖੇ ਕੇ ਨੌਜਵਾਨਾਂ ਨਾਲ ਠੱਗੀ ਮਾਰ ਰਹੇ ਟਰੈਵਲ ਏਜੰਟਾ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ  ਐਸ.ਐਚ.ਓ ਮਹਿਤਾ ਸ੍ਰ. ਸੁਰਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੱਤੀ ਕਿ ਕਿਸੇ ਖਾਸ ਮੁਖਬਰ ਦੇ ਇਤਲਾਹ ਦਿੱਤੀ ਚੌਕ ਮਹਿਤਾ ਵਿਖੇ ਰੰਧਾਵਾ ਮਾਰਕੀਟ ਜਲੰਧਰ ਰੋਡ ਤੇ ਯੂਰੋ ਗਲਫ ਇੰਟਰਪ੍ਰਾਇਜ ਨਾਮ ਦਾ ਆਫਿਸ ਖੋਲ ਕੇ ਬੈਠੇ ਦਿੱਲੀ ਵਾਸੀ ਸ਼ੇਖ ਮਹੁੰਮਦ ਅਫਜਲ ਤੇ ਵਰਿੰਦਰ ਸਿੰਘ ਉਰਫ ਰਾਣਾ ਉਤਰ ਪ੍ਰਦੇਸ ਜੋ ਕਿ ਇਲਾਕੇ ਦੇ ਨੌਜਵਾਨਾਂ ਨੂੰ ਵਿਦੇਸ਼ਾ ਵਿੱਚ ਚੰਗੀ ਜੋਬ ਤੇ ਮੋਟੀਆ ਤਨਖਾਹਾ ਦਾ ਸੁਪਨਾ ਵਿਖੇ ਉਨਾਂ ਤੋ ਪਾਸਪੋਰਟ ਤੇ ਪੈਸੇ ਲੈਦੇਂ ਸਨ ਜੋ ਕਿ ਨਾਂ ਤਾਂ ਨੌਜਵਾਨਾਂ ਨੂੰ ਬਹਾਰ ਹੀ ਭੇਜਦੇ ਹਨ ਤੇ ਨਾ ਹੀ ਪੈਸੇ ਵਾਪਸ ਕਰਦੇ ਹਨ ਜਿਸ ਤੇ ਏ ਐਸ ਆਈ ਬਲਜੀਤ ਸਿੰਘ ਨੇ ਆਪਣੇ ਸਾਥੀਆ ਕਰਮਚਾਰੀਆ ਏ.ਐਸ.ਆਈ ਅਵਤਾਰ ਸਿੰਘ, ਹੌਲਦਾਰ ਜਗਤਾਰ ਸਿੰਘ, ਭੁਪਿੰਦਰ ਕੁਮਾਰ, ਹਰਪ੍ਰੀਤ ਹੈਪੀ ਨਾਲ ਰੇਡ ਕਰਕੇ ਕਾਬੂ ਕੀਤਾ ਤੇ ਇਨਾਂ ਦੋਵਾਂ ਟਰੈਵਲ ਏਜੰਟਾਂ ਨੇ ਆਪਣਾ ਦੋਸ਼ ਕਬੂਲ ਕੀਤਾ ਕਿ ਅਸੀ ਨੌਜਵਾਨਾਂ ਨੂੰ ਸ਼ਾਜਬਾਜ ਵਿਖਾਉਦੇਂ ਹਾਂ।ਜਿਸ `ਤੇ ਪੁਲਿਸ ਨੇ ਧਾਰਾ 420, 120ਬੀ ਆਈ.ਪੀ ਸੀ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply