ਚੌਂਕ ਮਹਿਤਾ, 15 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ ਕੁਝ ਸਮੇ ਤੋ ਚੌਂਕ ਮਹਿਤਾ ਦੇ ਨੌਜਵਾਨਾਂ ਨੂੰ ਸਾਜਬਾਜ਼ ਵਿਖਾ ਕੇ ਵਿਦੇਸਾਂ ਵਿੱਚ ਚੰਗੀ ਜੋਬ ਦੇ ਸੁਪਨੇ ਵਿਖੇ ਕੇ ਨੌਜਵਾਨਾਂ ਨਾਲ ਠੱਗੀ ਮਾਰ ਰਹੇ ਟਰੈਵਲ ਏਜੰਟਾ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਐਸ.ਐਚ.ਓ ਮਹਿਤਾ ਸ੍ਰ. ਸੁਰਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੱਤੀ ਕਿ ਕਿਸੇ ਖਾਸ ਮੁਖਬਰ ਦੇ ਇਤਲਾਹ ਦਿੱਤੀ ਚੌਕ ਮਹਿਤਾ ਵਿਖੇ ਰੰਧਾਵਾ ਮਾਰਕੀਟ ਜਲੰਧਰ ਰੋਡ ਤੇ ਯੂਰੋ ਗਲਫ ਇੰਟਰਪ੍ਰਾਇਜ ਨਾਮ ਦਾ ਆਫਿਸ ਖੋਲ ਕੇ ਬੈਠੇ ਦਿੱਲੀ ਵਾਸੀ ਸ਼ੇਖ ਮਹੁੰਮਦ ਅਫਜਲ ਤੇ ਵਰਿੰਦਰ ਸਿੰਘ ਉਰਫ ਰਾਣਾ ਉਤਰ ਪ੍ਰਦੇਸ ਜੋ ਕਿ ਇਲਾਕੇ ਦੇ ਨੌਜਵਾਨਾਂ ਨੂੰ ਵਿਦੇਸ਼ਾ ਵਿੱਚ ਚੰਗੀ ਜੋਬ ਤੇ ਮੋਟੀਆ ਤਨਖਾਹਾ ਦਾ ਸੁਪਨਾ ਵਿਖੇ ਉਨਾਂ ਤੋ ਪਾਸਪੋਰਟ ਤੇ ਪੈਸੇ ਲੈਦੇਂ ਸਨ ਜੋ ਕਿ ਨਾਂ ਤਾਂ ਨੌਜਵਾਨਾਂ ਨੂੰ ਬਹਾਰ ਹੀ ਭੇਜਦੇ ਹਨ ਤੇ ਨਾ ਹੀ ਪੈਸੇ ਵਾਪਸ ਕਰਦੇ ਹਨ ਜਿਸ ਤੇ ਏ ਐਸ ਆਈ ਬਲਜੀਤ ਸਿੰਘ ਨੇ ਆਪਣੇ ਸਾਥੀਆ ਕਰਮਚਾਰੀਆ ਏ.ਐਸ.ਆਈ ਅਵਤਾਰ ਸਿੰਘ, ਹੌਲਦਾਰ ਜਗਤਾਰ ਸਿੰਘ, ਭੁਪਿੰਦਰ ਕੁਮਾਰ, ਹਰਪ੍ਰੀਤ ਹੈਪੀ ਨਾਲ ਰੇਡ ਕਰਕੇ ਕਾਬੂ ਕੀਤਾ ਤੇ ਇਨਾਂ ਦੋਵਾਂ ਟਰੈਵਲ ਏਜੰਟਾਂ ਨੇ ਆਪਣਾ ਦੋਸ਼ ਕਬੂਲ ਕੀਤਾ ਕਿ ਅਸੀ ਨੌਜਵਾਨਾਂ ਨੂੰ ਸ਼ਾਜਬਾਜ ਵਿਖਾਉਦੇਂ ਹਾਂ।ਜਿਸ `ਤੇ ਪੁਲਿਸ ਨੇ ਧਾਰਾ 420, 120ਬੀ ਆਈ.ਪੀ ਸੀ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media