ਜੈਂਤੀਪੁਰ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਤੋਂ ਵੱਡਾ ਝੂਠਾ ਅਤੇ ਬੇਇਤਬਾਰਾ ਸ਼ਾਇਦ ਹੀ ਇਸ ਧਰਤੀ ’ਤੇ ਦੂਜਾ ਕੋਈ ਜੰਮਿਆ ਹੋਵੇ, ਉਹਨਾਂ ਯਕੀਨ ਨਾਲ ਕਿਹਾ ਕਿ ਝੂਠ ਬੋਲ ਕੇ ਆਪਣੀ ਰਾਜਨੀਤੀ ਦੀ ਬੁਨਿਆਦ ਰੱਖਣ ਵਾਲੇ ਅਜਿਹੇ ਲੋਕਾਂ ਨੂੰ ਕੋਈ ਮੂੰਹ ਨਹੀਂ ਲਾਵੇਗਾ।
ਮਜੀਠੀਆ ਅੱਜ ਪਿੰਡ ਭੁੱਲਰ ਹਾਂਸ ਵਿਖੇ ਭੁੱਲਰ ਤੋਂ ਕੋਟ ਹਿਰਦੇ ਰਾਮ ਲਈ 50 ਲੱਖ ਰੁਪੈ ਦੀ ਲਾਗਤ 23 ਫੁੱਟ ਚੌੜੀ ਨਵੀਂ ਸੜਕ ਲਈ ਨੀਂਹ ਪੱਥਰ ਰੱਖਣ ਆਏ ਸਨ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਵਾਸੀਆਂ ਦੇ ਦਰਦ ਨੂੰ ਕਦੀ ਮਹਿਸੂਸ ਨਹੀਂ ਕੀਤਾ।ਉਸ ਦਾ ਦਿਲ ਪੰਜਾਬ ਲਈ ਨਾ ਪਹਿਲਾਂ ਕਦੀ ਧੜਕਿਆ ਨਾ ਹੁਣ ਧੜਕ ਰਿਹਾ ਹੈ। ਉਸ ਦਾ ਪੰਜਾਬ ਦੇ ਪਾਣੀਆਂ ’ਤੇ ਹਰਿਆਣੇ ਦਾ ਹੱਕ ਜਤਾਉਂਦਾ ਬਿਆਨ ਮਹਿਜ਼ ਇੱਕ ਸਿਆਸੀ ਬਿਆਨ ਨਹੀਂ ਸਗੋਂ ਇਹ ਹਰਿਆਣੇ ਦੇ ਜੰਮਪਲ ਦਾ ਪੰਜਾਬ ਦੇ ਵਿਰੁੱਧ ਹਰਿਆਣੇ ਦੇ ਹੱਕ ਵਿੱਚ ਸਾਫ਼ ਸ਼ਬਦਾਂ ਵਿੱਚ ਦਿਲੋਂ ਨਿਕਲੀ ਆਵਾਜ਼ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਸਿਆਸੀ ਨੈਤਿਕ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਰਹੀ, ਤੇ ਉਸ ਦਾ ਐਸ ਵਾਈ ਐੱਲ ਸੰਬੰਧੀ ਵਾਰ ਵਾਰ ਬਿਆਨ ਬਦਲਣਾ ਉਸ ਦੇ ਦਿਲ ਦਾ ਹਰਿਆਣੇ ਲਈ ਹੀ ਧੜਕਣ ਦਾ ਪਰਤੱਖ ਸਬੂਤ ਹੈ। ਉਹਨਾਂ ਪਹਿਲਾਂ ਪੰਜਾਬ ਦੇ ਹੱਕ ਵਿੱਚ ਬਿਆਨ ਦਿੱਤਾ ਫਿਰ ਦਿਲੀ ਪਹੁੰਚਦਿਆਂ ਹੀ ਯੂਟਰਨ ਲੈ ਦਿਆਂ ਪੰਜਾਬ ਦੇ ਵਿਰੁੱਧ ਨਾ ਕੇਵਲ ਬਿਆਨ ਦਿੱਤਾ ਸਗੋਂ ਸੁਪਰੀਮ ਕੋਰਟ ਵਿੱਚ ਵੀ ਪੰਜਾਬ ਦੇ ਵਿਰੁੱਧ ਹਰਿਆਣੇ ਦੇ ਹੱਕ ਵਿੱਚ ਭੁਗਤਿਆ ਜਿਸ ਦਾ ਸਬੂਤ ਅਦਾਲਤ ਦੇ ਆਰਡਰ ਵਿੱਚ ਦਰਜ ਹਨ।
ਮਜੀਠੀਆ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵਿਰੁੱਧ ਕੇਜਰੀਵਾਲ ਨੇ ਉਸ ਵਿਅਕਤੀ ਨੂੰ ਲਿਆ ਖੜ੍ਹਾ ਕੀਤਾ ਜਿਸ ਨੂੰ ਮੋਹਾਲੀ ਦੇ ਲੋਕ ਨਕਾਰ ਚੁੱਕੇ ਹਨ।ਉਹਨਾਂ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਤਰੱਕੀ ਪਸੰਦ ਹਨ ਤੇ ਤਰੱਕੀ ਤੇ ਵਿਕਾਸ ਲਈ ਕੰਮ ਕਰਨ ਵਾਲਿਆਂ ਨੂੰ ਫਿਰ ਮੌਕਾ ਦੇਣਗੇ।ਉਹਨਾਂ ਕਿਹਾ ਕਿ ਮੈਨੂੰ ਮਜੀਠੇ ਨੂੰ ਪੰਜਾਬ ਦੇ ਵਿਕਾਸ ’ਚ ਮੋਹਰੀ ਪਹਿਲੇ ਤਿੰਨ ਹਲਕਿਆਂ ਵਿੱਚ ਸ਼ਮੂਲੀਅਤ ਕਰਾਉਣ ਦਾ ਫਤੂਰ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ਹੈ। ਉਹਨਾਂ 2017 ਦੀਆਂ ਚੋਣਾਂ ਦੌਰਾਨ ਡੂੰਘੀ ਸੋਚ ਵਿਚਾਰ ਕਰਨ ਉਪਰੰਤ ਹੀ ਫੈਸਲੇ ਲੈਣ ਲਈ ਕਿਹਾ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਪੰਜਾਬ ਦੇ ਵਿਕਾਸ ਲਈ ਕਹਿਣ ਨੂੰ ਕੁੱਝ ਨਹੀਂ ਹੈ ਸਿਵਾਏ ਲੋਕਾਂ ਨੂੰ ਭਰਮਾਉਣ ਅਤੇ ਗੁਮਰਾਹ ਕਰਨ ਦੇ।ਇਸ ਮੌਕੇ ਮੇਜਰ ਸ਼ਿਵੀ, ਰੇਸ਼ਮ ਸਿੰਘ ਭੁੱਲਰ, ਕੁਲਵਿੰਦਰ ਧਾਰੀਵਾਲ, ਸੁਖਵਿੰਦਰ ਸਿੰਘ ਗੋਲਡੀ,ਭਗਵੰਤ ਸਿੰਘ ਸਿਆਲਕਾ, ਸਰਪੰਚ ਸੁਰਜੀਤ ਸਿੰਘ ਕੋਟਲੀ ਮਲੀਆਂ, ਭੁਪਿੰਦਰ ਸਿੰਘ ਲਾਡੀ ਟਾਹਲੀ ਸਾਹਿਬ,ਗੁਰਜਿੰਦਰ ਢਪਈਆਂ, ਸਵਰਨ ਸਿੰਘ ਰਾਮਦਿਵਾਲੀ,ਤਸਵੀਰ ਸਿੰਘ, ਕਸ਼ਮੀਰ ਸਿੰਘ ਸਰਪੰਚ, ਸਤਨਾਮ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ ਆਦਿ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media