ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਜੁਆਇੰਟ ਫੋਰਮ ਆਫ਼ ਬੀਐਸਐਨਐਲ ਯੂਨੀਅਨ/ਐਸੋਸੀਏਸ਼ਨ ਦੇ ਸੱਦੇ ਤੇ ਬੀਐਸਐਨਐਲ ਵਿਭਾਗ ਦੇ ਸਾਰਿਆਂ ਕਰਮਚਾਰੀਆਂ ਨੇ ਅੱਜ ਇੱਕ ਦਿਨਾਂ ਹੜ੍ਹਤਾਲ ਕਰਕੇ ਸਥਾਨਕ ਦਫ਼ਤਰ ਦੇ ਸਾਹਮਣੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵਿਜੈ ਵਢੇਰਾ, ਵਿਸ਼ਾਲ ਗਰੋਵਰ, ਕੁਲਭੂਸ਼ਨ ਅਰੋੜਾ, ਦੀਪਕ ਚਲਾਨਾ, ਦਰਸ਼ਨ ਰਾਮ, ਪ੍ਰੇਮ ਚੰਦ, ਸੁਸ਼ੀਲ ਕੁਮਾਰ ਅਤੇ ਹੋਰਨਾਂ ਕਰਮਚਾਰੀਆਂ ਨੇ ਕਿਹਾ ਕਿ ਹੜ੍ਹਤਾਲ ਦਾ ਮੁੱਖ ਮੰਤਵ ਬੀਐਸਐਨਐਲ ਵਿਭਾਗ ਵਿਚੋਂ ਅੱਲਗ ਟਾਵਰ ਕੰਪਨੀ ਨੂੰ ਬਣਾਉਣ ਤੋਂ ਰੋਕਣਾ ਹੈ। ਵਿਭਾਗ ਦੇ ਸਾਰਿਆਂ ਕਰਮਚਾਰੀਆਂ ਨੇ ਫੈਸਲਾ ਕੀਤਾ ਕਿ ਟਾਵਰ ਕੰਪਨੀ ਦੇ ਮਨਯੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media