Friday, September 4, 2026

ਕੁਦਰਤੀ ਤੌਰ `ਤੇ ਤਿਆਰ ਕੀਤੀਆਂ ਵਸਤਾਂ ਦਾ ਕਿਸਾਨ ਬਾਜ਼ਾਰ 18 ਦਸੰਬਰ ਨੂੰ

ppn1612201636ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ)- ਖੇਤੀ ਤੋਂ ਸ਼ੁੱਧ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਦੁਆਰਾ ਕੁਦਰਤੀ ਤੌਰ ਤੇ ਤਿਆਰ ਕੀਤੀਆਂ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਨੂੰ ਖਪਤਕਾਰਾਂ ਤੱਕ ਪਹੁੰਚਾਉਣ ਲਈ 18 ਦਸੰਬਰ ਦਿਨ ਐਤਵਾਰ ਨੂੰ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨ ਬਾਜ਼ਾਰ ਲਗਾਇਆ ਜਾਵੇਗਾ। ਇਹ ਜਾਣਕਾਰੀ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਨੇ ਖੇਤੀ ਅਧਿਕਾਰੀਆਂ ਅਤੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ ਕਿਸਾਨ ਬਾਜ਼ਾਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐਸ ਕਰਨਗੇ ਅਤੇ ਆਈ.ਪੀ.ਐਸ ਗੁਲਨੀਤ ਸਿੰਘ ਖੁਰਾਨਾ ਐਸ.ਪੀ ਪਠਾਨਕੋਟ ਇਸ ਕਿਸਾਨ ਬਾਜਾਰ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ।ਉਨਾਂ ਕਿਹਾ ਕਿ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਨਾਲ ਜਿਥੇ ਖਪਤਕਾਰਾਂ ਨੂੰ ਵਾਜ਼ਬ ਭਾਅ ‘ਤੇ ਵਧੀਆ ਖੇਤੀ ਜਿਨਸਾਂ ਮਿਲਣਗੀਆਂ, ਉਥੇ ਕਿਸਾਨਾਂ ਨੂੰ ਵਾਜ਼ਬ ਭਾਅ ਮਿਲਣ ਕਾਰਨ ਆਰਥਿਕ ਤੌਰ ਤੇ ਵਧੇਰੇ ਫਾਇਦਾ ਹੋਵੇਗਾ।
ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਤਾਜ਼ੀ ਮੇਥੀ, ਮਟਰ, ਪਾਲਕ, ਧਨੀਆਂ, ਟਮਾਟਰ, ਦੇਸੀ ਟਮਾਟਰ, ਸ਼ਹਿਦ, ਗੋਭੀ, ਗੰਢ ਗੋਭੀ, ਪੱਤਾ ਗੋਭੀ, ਬਾਸਮਤੀ ਦੇ ਚਾਵਲ, ਖੁੰਬਾਂ, ਦੇਸੀ ਮੱਕੀ ਦਾ ਆਟਾ, ਦੇਸੀ ਸਰੋਂ ਦਾ ਤੇਲ, ਸਰੋਂ ਦਾ ਸਾਗ, ਦੁੱਧ, ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਪਨੀਰ ਅਤੇ ਘਿਉ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਉਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਹਰਿੰਦਰ ਸਿੰੰਘ ਬੈਂਸ, ਡਾ ਅਮਰੀਕ ਸਿੰਘ, ਤਰਸੇਮ ਸਿੰਘ,  ਹਰਪ੍ਰੀਤ ਸਿੰਘ, ਜਗਦੀਪ ਸਿੰਘ, ਬਲਵਿੰਦਰ ਸਿੰਘ, ਵਿਸ਼ਵਦੀਪ ਸੋਨੀ, ਕਿਰਪਾਲ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply