Saturday, June 20, 2026

ਅਜੀਤ ਵਿਦਿਆਲਿਆ ਸਕੂਲ ਦੇ ਬੱਚਿਆਂ ਵਲੋਂ ਬਾਲ ਸਭਾ ਅਯੋਜਿਤ

PPN060612
ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ)- ਸਥਾਨਕ ਅਜੀਤ ਵਿਦਿਆਲਿਆ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਦਾ ਗਰਮੀਆਂ ਦੇ ਮੌਸਮ ਦਾ ਉਤਸਵ (ਬਾਲ ਸਭਾ) ਦਾ ਅਯੋਜਨ ਕੀਤਾ ਗਿਆ। ਉਤਸਵ ਦੌਰਾਨ ਪਲੇਅ ਪੈਨ ਤੋਂ ਲੈ ਕੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ ਲੀਲਾ ਸਕਿਟ, ਗਿੱਧਾ ਅਤੇ ਭੰਗੜਾ ਆਦਿ ਵੰਨਗੀਆਂ ਪੇਸ਼ ਕੀਤੀਆਂ।ਇਸ ਮੌਕੇ ਸਕੂਲ ਪ੍ਰਿੰਸੀਪਲ ਰਮਾ ਮਹਾਜਨ ਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨਾਂ ਆਈਟਮਾਂ ਵਿਚੋਂ ਉਨਾਂ ਵਲੋਂ ਕੀਤੀ ਮਿਹਨਤ ਝੱਲਕਦੀ ਹੈ।ਉਤਸਵ ਦੇ ਮੁੱਖ ਮਹਿਮਾਨ ਸਤਪਾਲ ਮਹਾਜਨ ਨੇ ਕਿਹਾ ਕਿ ਇਹੀ ਬੱਚੇ ਮਿਹਨਤ ਨਾਲ ਅੱਗੇ ਜਾ ਕੇ ਵੱਡੇ ਕਲਾਕਾਰ ਬਨਣਗੇ। ਇਹ ਪ੍ਰੋਗਰਾਮ ਨਿਰਮਲ ਕੌਰ ਦੀ ਰੇਖ-ਰੇਖ ਵਿੱਚ ਪੇਸ਼ ਕੀਤਾ ਗਿਆ, ਜਦ ਕਿ ਪਰਮਿੰਦਰ ਕੌਰ, ਲਖਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੇ ਅਹਿਮ ਯੋਗਦਾਨ ਪਾਇਆ। ਇਸ ਅਵਸਰ ‘ਤੇ ਰਿਚਾ ਗਾਵਾ, ਬਲਜੀਤ ਕੌਰ, ਇੰਦਰਜੀਤ ਕੌਰ, ਅੰਮ੍ਰਿਤ ਕੌਰ, ਮੈਡਮ ਵਨੀਤਾ, ਹਰਸਿਮਰਨ ਕੌਰ, ਰੁਪਿੰਦਰ ਕੌਰ, ਮੈਡਮ ਅੰਜੂ, ਤਿਲਕ ਰਾਜ ਸ਼ਰਮਾ, ਪੰਕਜ ਸ਼ਰਮਾ ਤੇ ਰਕੇਸ਼ ਸ਼ਰਮਾ ਹਾਜਰ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply