Wednesday, July 16, 2025
Breaking News

ਸਫਲ ਰਿਹਾ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਸਿੱਖ ਪ੍ਰਭੂਸੱਤਾ ਮਾਰਚ

ਫੈਡਰੇਸ਼ਨ, ਆਈ.ਐਸ.ਓ., ਸੰਗਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

PPN060611
ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ)- ਜੂਨ 1984 ਘੱਲੂਘਾਰੇ ਨੂੰ ਸਮਰਪਿਤ ਅੱਜ ਸਿੱਖ ਪ੍ਰਭੂਸੱਤਾ ਮਾਰਚ ਸਫਲਤਾ ਪੂਰਵਕ ਸੰਪੰਨ ਹੋਇਆ। ਇਹ ਮਾਰਚ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਫੈਡਰੇਸ਼ਨ ਪ੍ਰਧਾਨ, ਕਰਨੈਲ ਸਿੰਘ ਪੀਰ ਮੁਹੰਮਦ, ਆਈ.ਐਸ.ਓ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਸ਼ਹਿਰੀ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਰਵਾਨਾ ਹੋਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਮਾਰਚ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਇਸ ਕੌਮੀ ਪੀੜ ਦੇ 30 ਵਰ੍ਹੇ ਪੂਰੇ ਹੋ ਗਏ ਹਨ, ਪਰ ਸਿੱਖ ਕੌਮ ਦੇ ਜਖਮ ਅਜੇ ਅੱਲੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਕੌਮ ਆਪਣੇ ਇੰਨ੍ਹਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ ਅਤੇ ਆਪਸੀ ਸਾਂਝ ਨਾਲ ਸਿੱਖੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੇ। ਪੀਰ ਮੁਹੰਮਦ, ਜੌੜਾ, ਕੰਵਰਬੀਰ ਨੇ ਕਿਹਾ ਕਿ ਉਹ ਸਮੂੰਹ ਸਿੱਖ ਧਾਰਮਿਕ ਜਥੇਬੰਦੀਆਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿੰਨ੍ਹਾਂ ਨੇ ਸਿੱਖ ਪ੍ਰਭੂਸੱਤਾ ਮਾਰਚ ਨੂੰ ਸਫਲ ਬਨਾਉਣ ਲਈ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਗੁਰਮਨਜੀਤ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਨਾਗੋਕੇ, ਸਤਪਾਲ ਸਿੰਘ ਸਹਿਣਾ, ਡਾ. ਮਨਮੋਹਨ ਸਿੰਘ, ਕਮਲਜੀਤ ਸਿੰਘ ਮਿੰਟੂ, ਕੁਲਵਿੰਦਰ ਸਿੰਘ ਮੱਲ੍ਹੀ, ਬਲਜੀਤ ਸਿੰਘ ਕਾਲਾਨੰਗਲ, ਪ੍ਰਿਤਪਾਲ ਸਿੰਘ ਮੁਕੰਦਪੁਰ, ਜੋਗਾ ਸਿੰਘ ਚੂੜਪੁਰ, ਮਲਕੀਤ ਸਿੰਘ ਭੱਟੀ, ਅੰਮ੍ਰਿਤਪਾਲ ਸਿੰਘ ਗੁਰੂ ਗੋਬਿੰਦ ਸਿੰਘ ਗਤਕਾ ਸਪੋਰਟਸ, ਕੁਲਜੀਤ ਸਿੰਘ, ਜਗਮੋਹਨ ਸਿੰਘ ਸ਼ਾਂਤ, ਬਾਬਾ ਗੁਰਚਰਨ ਸਿੰਘ, ਮੁਖਤਿਆਰ ਸਿੰਘ ਖਾਲਸਾ, ਬੀਬੀ ਸਤਿੰਦਰਜੀਤ ਕੌਰ, ਬਿਕਰਮਜੀਤ ਸਿੰਘ, ਮਨਬੀਰ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ, ਪ੍ਰੀਤ ਮੋਹਨ ਸਿੰਘ, ਜਸਵੰਤ ਸਿੰਘ ਚੱਕੀ ਵਾਲੇ, ਬਲਦੇਵ ਸਿੰਘ ਧਰਮਪੁਰਾ, ਠਾਕੁਰ ਸਿੰਘ ਚੇਅਰਮੈਨ, ਬੀਬੀ ਜਗਦੀਸ਼ ਕੌਰ, ਗੁਰਦੀਪ ਸਿੰਘ ਗੋਲਡੀ, ਬਲਪ੍ਰੀਤ ਸਿੰਘ, ਮਨਦੀਪ ਸਿੰਘ, ਬਾਬਾ ਬਲਬੀਰ ਸਿੰਘ ਖਾਪਰਖੇੜੀ, ਅਮਨਦੀਪ ਸਿੰਘ, ਗੁਰਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਦੇਵ ਸਿੰਘ, ਮਨਿੰਦਰ ਸਿੰਘ, ਹਰਿੰਦਰ ਸਿੰਘ, ਬਾਜ ਸਿੰਘ, ਹਰਪ੍ਰੀਤ ਸਿੰਘ ਸਮੇਤ ਫੈਡਰੇਸ਼ਨ, ਆਈ.ਐਸ.ਓ., ਅਤੇ ਸਿੱਖ ਸੰਗਤਾਂ ਇਸ ਮਾਰਚ ਵਿੱਚ ਸ਼ਾਮਲ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply