ਅੰਮ੍ਰਿਤਸਰ, 21 ਦਸੰਬਰ (ਦੀਪ ਦਵਿੰਦਰ ਸਿੰਘ) – ਪਿਛਲੇ ਦੋ ਦਹਾਕਿਆ ਤੋਂ ਏਸ਼ੀਆ ਦੇ ਖ਼ਿੱਤੇ ਖ਼ਾਸਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਭਾਇਚਾਰੇ ਲਈ ਕੰਮ ਕਰਨ ਦੇ ਨਾਲ ਮਾਂ ਬੋਲੀ ਪੰਜਾਬੀ ਨੂੰ ਉਚੇਰਾ ਸਥਾਨ ਦਿਵਾਉਣ, ਵਾਤਾਵਰਨ ਦੀ ਸਾਂਭ ਸੰਭਾਲ ਤੇ ਰੱਖਿਆ ਕਰਨ ਲਈ ਯਤਨਸ਼ੀਲ ਸੰਸਥਾ ਫੋਕਲੋਰ ਰਿਸਰਚ ਅਕਾਦਮੀ ਦੀ ਡੈਲੀਗੇਸ਼ਨ ਚੋਣ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ।ਨੀਟਿੰਗ ਵਿੱਚ ਅਕਾਦਮੀ ਦੇ ਸਰਪ੍ਰਸਤ ਜਨਾਬ ਏ. ਆਰ ਸ਼ਾਹੀਨ ਸਾਬਕਾ ਐਮ.ਪੀ, ਜਨਾਬ ਸ਼ਾਹਿਦ ਸਦੀਕੀ ਸਾਬਕਾ ਐਮ.ਪੀ, ਚੇਅਰਮੈਨ ਸੋਹਣ ਸਿੰਘ ਸਲੇਮਪੁਰਾ, ਵਾਇਸ ਚੇਅਰਮੈਨ ਚਰਨਜੀਤ ਸਿੰਘ ਨਾਭਾ, ਪ੍ਰੋ. ਬਾਵਾ ਸਿੰਘ, ਪੀ. ਐਲ ਓੁਨੀਆਲ ਆਦਿ ਹਾਜ਼ਰ ਸਨ।ਪੰਜ ਸਾਲਾਂ ਤੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਜਨਰਲ ਸਕੱਤਰ ਪ੍ਰੋ. ਕੁਲਦੀਪ ਸਿੰਘ ਵੱਲੋਂ ਪੇਸ਼ ਕੀਤੀ ਗਈ।ਇਸ ਤੋਂ ਬਾਅਦ ਸਰਪ੍ਰਸਤ, ਚੇਅਰਮੈਨ ਵਾਇਸ ਚੇਅਰਮੈਨ ਅਤੇ ਸਲਾਹਕਾਰ ਦੀ ਹਾਜ਼ਰੀ ਵਿੱਚ ਸਰਵਸਮੰਤੀ ਨਾਲ ਸਾਰੇ ਅਧਿਕਾਰ ਰਮੇਸ਼ ਯਾਦਵ ਨੂੰ ਦਿੱਤੇ ਗਏ, ਜਿੰਨਾਂ ਨੇ ਟੀਮ ਦਾ ਦੁਬਾਰਾ ਗਠਨ ਕੀਤਾ।ਪ੍ਰੈਸ ਤੇ ਕਾਨੂੰਨੀ ਸਲਾਹਕਾਰ ਕਮੇਟੀਆਂ ਬਣਾਈਆਂ ਗਈਆਂ ਅਤੇ ਹੇਠ ਲਿਖੇ ਅਨੁਸਾਰ ਅਹੁੱਦੇਦਾਰਾਂ ਤੋਂ ਇਲਾਵਾ 31 ਮੈਂਬਰਾਂ ਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ।ਅਕਾਦਮੀ ਪ੍ਰਧਾਨ ਰਮੇਸ਼ ਯਾਦਵ, ਸੀਨੀ. ਮੀਤ ਪ੍ਰਧਾਨ ਸ੍ਰੀ ਸਤੀਸ਼ ਝੀਂਗਣ, ਦਿਲਬਾਗ ਸਿੰਘ ਸਰਕਾਰੀਆ, ਰੰਜੀਵ ਸ਼ਰਮਾ, ਗੁਰਜਿੰਦਰ ਸਿੰਘ ਬਘਿਆੜੀ, ਓਂਕਾਰ ਸਿੰਘ ਰਾਜਾਤਾਲ, ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ ਖਜਾਨਚੀ ਹਰਜੀਤ ਸਿੰਘ ਸਰਕਾਰੀਆ, ਸਕੱਤਰ ਹਰੀਸ਼ ਸਾਬਰੀ, ਕਮਲਜੀਤ ਗਿੱਲ, ਰਵਨੀਤ ਕੌਰ ਅਰੋੜਾ, ਜਸਵੰਤ ਸਿੰਘ ਰੰਧਾਵਾ, ਪਰਮਜੀਤ ਸਿੰਘ ਗੰਡੀਵਿੰਡ ਹੋਣਗੇ।
ਪ੍ਰੈਸ ਕਮੇਟੀ ਵਿੱਚ ਰਜਿੰਦਰ ਸਿੰਘ ਰੂਬੀ, ਮਨਿੰਦਰ ਸਿੰਘ ਮੋਗਾ, ਰਾਜੀਵ ਸ਼ਰਮਾ, ਪਰਮਿੰਦਰ ਕੜਿਆਲ।ਸਲਾਹਕਾਰ ਕਮੇਟੀ ਵਿੱਚ ਡਾ. ਕਰਮਜੀਤ ਸਿੰਘ ਗਿੱਲ, ਡਾ. ਇੰਦਰਪਾਲ ਸਿੰਘ ਪਸਰੀਚਾ, ਡਾ. ਜੇ. ਐਸ ਪੰਨੂ, ਜੀ. ਐਸ. ਸਿੱਧੂ ਜਗਰਾਓ, ਐਸ. ਪ੍ਰਸ਼ੋਤਮ, ਪ੍ਰੋ. ਕੁਲਦੀਪ ਸਿੰਘ ਪਟਿਆਲਾ, ਹਰੀਸ਼ ਢੀਂਗਰਾ ਸ਼ਾਮਲ ਕੀਤੇ ਗਏ, ਜਦਕਿ ਕਾਨੂੰਨੀ ਸਲਾਹਕਾਰ ਲਖਵਿੰਦਰ ਸਿੰਘ ਰੰਧਾਵਾ, ਸ਼ਸ਼ੀਵੀਰ ਸਿੰਘ, ਰਾਜੀਵ ਮਦਾਨ, ਜਗਦੀਪ ਸਿੰਘ ਸਮਰਾ ਬਣਾਏ ਗਏ।ਇਸ ਤੋਂ ਇਲਾਵਾ ਪ੍ਰਿ. ਅਵਤਾਰ ਸਿੰਘ, ਸ਼ਿਵਦੇਵ ਸਿੰਘ, ਗੁਰਪ੍ਰੀਤ ਸਿੰਘ ਕਾਦਗਿੱਲ, ਰਸਾਲ ਸਿੰਘ ਰਾਜਾਤਾਲ, ਹਰਪ੍ਰੀਤ ਸਿੰਘ ਰਾਜਾਤਾਲ, ਮਾਸਟਰ ਗੁਰਿੰਦਰ ਸਿੰਘ, ਅਨਵਰ ਸਿਦੀਕੀ ਮਲੇਰਕੋਟਲਾ, ਪਵਨ ਤਲਵਾਰ, ਹਰਜੀਤ ਸਿੰਘ ਲਾਡੀ, ਕਿਰਨ ਵਿੱਜ, ਕਰਮਜੀਤ ਜੱਸਲ, ਜਤਿੰਦਰ ਸਫ਼ਰੀ, ਰਾਜਬੀਰ ਕੌਰ, ਸੁਖਵੰਤ ਸਿੰਘ, ਸੁਖਦੇਵ ਸਿੰਘ ਮਹਿਮਾ ਨੂੰ ਮੈਂਬਰ ਬਣਾਇਆ ਗਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media