
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) ਮਾਨਵਤਾ ਦੀ ਸੇਵਾ ਕਰਦਿਆਂ 4 ਸਾਲ ਪੂਰੇ ਹੋਣ `ਤੇ ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਮੁੱਖ ਦਫਤਰ ਵਿਖੇ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ, ਜਿਸ ਦੌਰਾਨ ਬੀਤੇ ਸਮੇਂ ਵਿੱਚ ਕੀਤੇ ਗਏ ਲੋਕ ਭਲਾਈ ਦੇ ਕਾਰਜਾਂ ਬਾਰੇ ਵਿਚਾਰ ਚਰਚਾ ਹੋਈ ਅਤੇ ਅੱਗੇ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ।
ਕਮੇਟੀ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਸੰਸਥਾ ਦੀ ਕਾਰਗੁਜ਼ਾਰੀ ਦਾ ਜਿਕਰ ਕਰਦਿਆਂ ਦੱਸਿਆ ਕਿ ਸੰਸਥਾ ਵਲੋਂ ਸਮੇਂ ਸਮੇਂ `ਤੇ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਜਿੰਨਾਂ ਦੌਰਾਨ ਮਰੀਜ਼ਾਂ ਨੂੰ ਮੁਫਤ ਦਵਈਆਂ ਵੰਡੀਆਂ ਗਈਆਂ, ਅੱਖਾਂ ਦੇ ਮੁਫਤ ਆਪਰੇਸ਼ਨ ਅਤੇ ਕਲਿਨੀਕਲ ਟੈਸਟ ਵੀ ਮੁਫਤ ਕੀਤੇ ਗਏ। ਉਨਾਂ ਕਿਹਾ ਕਿ ਸਕੂਲਾਂ ਦੇ ਗਰੀਬ ਤੇ ਕਮਜੋਰ ਬੱਚਿਆਂ ਨੂੰ ਵਰਦੀਆਂ ਬੂਟ, ਕਿਤਾਬਾਂ ਤੇ ਸਟੇਸ਼ਨਰੀ ਆਦਿ ਵੰਡੀ ਗਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਚਾਈਨਾ ਡੋਰ ਦੇ ਨੁਕਸਾਨ ਅਤੇ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਏ ਗਏ।ਮਨਮੋਹਨ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਸੇਵਾ ਦੇ ਇਹ ਕਾਰਜ ਨਿਰੰਤਰ ਜਾਰੀ ਰਹਿਣਗੇ।ਹਰਜੀਤ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਕੈਰੋਂ ਨੇ ਬੀਤੇ ਸਮੇਂ ਸੇਵਾ ਦੇ ਕਾਰਜ਼ਾਂ ਵਿੱਚ ਦਿਤੇ ਸਹਿਯੋਗ ਤੇ ਪ੍ਰਗਟਾਈ ਗਈ ਨੂੰ ਇੱਕਜੁੱਟ ਲਈ ਉਨਾਂ ਦਾ ਧੰਨਵਾਦ ਕੀਤਾ।
ਮੀਟਿੰਗ ਵਿੱਚ ਸੁਰਿੰਦਰ ਟੋਨਾ, ਅਮਨ ਸੋਹਲ, ਰਾਣਾ ਜੀ ਅਤੇ ਮੰਨਾ ਸਿੰਘ ਝਾਮਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮੇਂ ਐਸ.ਆਰ.ਐਲ. ਲਿਮਟਿਡ ਵੱਲੋਂ ਸ੍ਰੀ ਅਸ਼ੀਸ਼ ਸਹਿਗਲ ਨੇ ਹਿਊਮਨ ਰਾਈਟਸ ਸੰਘਰਸ਼ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਕੋਈ ਵੀ ਟੈਸਟ ਕਰਵਾਉਣ `ਤੇ 20% ਤੋਂ 40% ਤੱਕ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਗਿਆ।
ਪ੍ਰਧਾਨ ਸ਼ਾਮ ਲਾਲ ਤਰੇਹਨ ਨੇ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੇ ਕੰਮਾਂ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਮਨਮੋਹਨ ਸਿੰਘ, ਹਰਜੀਤ ਸਿੰਘ ਬਾਜਵਾ, ਚਰਨਜੀਤ ਸਿੰਘ ਕੈਰੋਂ ਅਤੇ ਨਰਿੰਦਰ ਟੋਨਾ ਆਦਿ ਨੂੰ ਸਨਮਾਨਿਤ ਕੀਤਾ, ਜਦਕਿ ਦੋ ਨਵੇਂ ਮੈਂਬਰਾਂ ਰਾਜਨ ਕੁਮਾਰ ਤੇ ਡਾ. ਰਿਸ਼ੀ ਅਰੋੜਾ ਨੂੰ ਸੈਕਟਰੀ ਅੰਮ੍ਰਿਤਸਰ ਵਜੋਂ ਨਿਯੁੱਕਤੀ ਪੱਤਰ ਦਿੱਤੇ ਗਏ।
ਬਲਵਿੰਦਰ ਸਿੰਘ ਅਰੋੜਾ ਨੂੰ ਸੰਸਥਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਉਣ ਵਿੱਚ ਸਹਿਯੋਗ ਦੇਣ `ਤੇ ਸਨਮਾਨਿਤ ਕੀਤਾ ਗਿਆ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਚੰਨਣ ਸਿੰਘ ਕੀੜੀ ਪ੍ਰਧਾਨ, ਖਜਾਨ ਸਿੰਘ, ਗੁਰਪ੍ਰੀਤ ਸਿੰਘ, ਗੌਰਵ ਜਿੰਟਲ, ਮਨਜੀਤ ਸਿੰਘ ਬਰਮਾ, ਜਸਮੀਤ ਸਿੰਘ, ਦਾਰ ਸਿੰਘ, ਵੀਰ ਅਰਜਨ ਭਾਰਤੀ, ਰਾਮ ਸ਼ਰਨ, ਡਾ. ਅਸ਼ਵਨੀ ਕੁਮਾਰ, ਸਰਵਨ ਕੁਮਾਰ, ਤਰੁਨ ਅਰੋੜਾ, ਗੁਰਪ੍ਰਤਾਪ ਸਿੰਘ ਨਾਗੀ, ਸਰੋਜ ਰਾਣੀ, ਭਾਰਤੀ ਗੁਲਾਟੀ, ਵਰਿੰਦਰ ਸਿੰਘ ਸੈਕਟਰੀ, ਮਲਕੀਤ ਸਿੰਘ, ਜਸਪਾਲ ਸਿੰਘ ਭੁੱਲਰ, ਹਰਜੀਤ ਸਿੰਘ, ਸੂਰਜ ਤਰੇਹਨ, ਬਾਵਾ ਤਰੇਹਨ, ਪਵਨ ਕੁਮਾਰ ਆਦਿ ਹਾਜ਼ਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media