
ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਡੀਏਵੀ ਇੰਟਰਨੈਸ਼ਨਲ ਵਿਖੇ ਐਲ.ਕੇ.ਜੀ ਕਲਾਸ ਦੇ ਨੰਨੇ ਮੁੰਨੇ ਬੱਚਿਆਂ ਨੇ ਫੈਂਸੀ ਡਰੈਸ ਪ੍ਰਤੀਯੋਗਤਾ ਦੌਰਾਨ ਪੌਟਿਕ ਸਬਜ਼ੀਆਂ ਦੇ ਗੁਣ ਦੱਸੇ।ਵੱਖ ਵੱਖ ਸਬਜ਼ੀਆਂ, ਫਲਾਂ, ਸਲਾਦ ਤੇ ਸੈਂਡਵਿੱਚ ਦਾ ਰੂਪ ਧਾਰਣ ਕਰ ਕੇ ਸਟੇਜ਼ `ਤੇ ਪੁੱਜੇ ਬੱਚਿਆਂ ਦਾ ਹਾਜਰ ਦਰਸ਼ਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ।ਲਾਲ ਲਾਲ ਟਮਾਟਰ, ਖਿੜੀ ਹੋਈ ਗੋਭੀ, ਹਰੀਆਂ ਭਰੀਆਂ ਚਮਕਦਾਰ ਮਟਰ ਦੀਆਂ ਫਲੀਆਂ, ਗੋਲ ਮਟੋਲ ਆਲੂ, ਦੁੱਧ ਦੀ ਬੋਤਲ ਅਤੇ ਫਲਾਂ ਦੇ ਬਾਦਸ਼ਾਹ ਅੰਬ ਬਣੇ ਬੱਚਿਆਂ ਨੇ ਜਦ ਆਪੋ ਆਪਣੇ ਗੁਣ ਦੱਸੇ ਤਾਂ ਲੋਕ ਲੋਟ ਪੋਟ ਹੋ ਗਏ।ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਮੈਡਮ ਅੰਜ਼ਨਾ ਗੁਪਤਾ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੇਸ਼ੱਕ ਜੰਕ ਫੂਡ ਪੀਜ਼ਾ, ਬਰਗਰ ਵਗੈਰਾ ਆਕਰਸ਼ਕ ਤੇ ਸਵਾਦ ਲੱਗਦੇ ਹਨ, ਪਰ ਉਹ ਸਿਹਤ ਲਈ ਨੁਕਸਾਨਦੇਹ ਹਨ।ਉਨਾਂ ਕਿਹਾ ਕਿ ਕੋਲਡ ਡਰਿੰਕ ਹੱਡੀਆਂ ਕਮਜੋਰ ਕਰਨ ਦੇ ਨਾਲ ਨਾਲ ਯਾਦ ਸ਼ਕਤੀ ਘਟਾਉਂਦੇ ਹਨ ਤੇ ਮੋਟਾਪਾ ਵਧਾ ਕੇ ਸਰੀਰ ਨੂੰ ਰੋਗੀ ਬਣਾਉਂਦੇ ਹਨ।ਇਸ ਲਈ ਸਾਨੂੰ ਸਭ ਨੂੰ ਪੌਸ਼ਟਿਕ ਆਹਾਰ ਦਾ ਸੇਵਨ ਹੀ ਕਰਨਾ ਚਾਹੀਦਾ ਹੈ।ਪ੍ਰਿੰਸੀਪਲ ਅੰਜ਼ਨਾ ਨੇ ਕਿਹਾ ਕਿ ਦੁੱਧ, ਨਿੰਬੂ ਪਾਣੀ, ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲਾਂ ਦੇ ਸੇਵਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media