Monday, December 23, 2024

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਚੰਗੇ ਨਜ਼ਰੀਏ ਨਾਲ ਵੇਖੇ ਸਮਾਜ – ਡੀ.ਸੀ ਬਸੰਤ ਗਰਗ

ਬੱਚੇ ਬੱਚੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੀ ਕਲਾ ਦਾ ਲੋਹਾ ਮੰਨਵਾਇਆ

ppn2112201637

ਅੰਮ੍ਰਿਤਸਰ, 21 ਦਸੰਬਰ (ਦੀਪ ਦਵਿੰਦਰ ਸਿੰਘ)  ਸਰਵ ਸ਼ਿਕਸ਼ਾ ਮਹਿੰਮ ਤਹਿਤ ਸਿਖਿਅਤ ਵਿਸ਼ੇਸ਼ ਲੋੜਾਂ ਵਾਲੇ ਬੱਚੇ ਬੱਚੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ-ਸੰਗੀਤ ਪੇਸ਼ ਕਰਕੇ ਪੰਜਾਬ ਨਾਟਸ਼ਾਲਾ ਦੀ ਸਟੇਜ਼ `ਤੇ ਆਪਣੀ ਕਲਾ ਦਾ ਲੋਹਾ ਮੰਨਵਾਇਆ।`ਅੰਬਰੀਂ ਉੱਡਣਾ ਚਾਹੁੰਦੇ ਹਾਂ` ਪ੍ਰੋਗਰਾਮ ਤਹਿਤ ਇਨਾਂ ਬੱਚੇ ਬੱਚੀਆਂ ਨੇ ਸੋਲੋ ਡਾਂਸ, ਸੋਲੋ ਗੀਤ, ਗਰੁੱਪ ਗੀਤ, ਗਿੱਧਾ ਭੰਗੜਾ ਆਦਿ ਪੇਸ਼ ਕਰਕੇ ਹਾਜਰ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਡੀ.ਸੀ ਬਸੰਤ ਗਰਗ ਨੇ ਕਿਹਾ ਕਿ ਇਹਨਾਂ ਬੱਚੇ ਬੱਚੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵਲੋਂ ਘੱਟ ਨਹੀਂ ਹੈ।ਇਸ ਲਈ ਸਮਾਜ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਨੂੰ ਚੰਗੇ ਨਜ਼ਰੀਏ ਨਾਲ ਵੇਖੇ।ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਉਨਾਂ ਨੂੰ ਇਹਨਾਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਬੱਚੀਆਂ ਨੂੰ ਰੰਗ ਮੰਚ ਉਪਲੱਬਧ ਕਰਵਾਉਣ ਦਾ ਮੌਕਾ ਮਿਲਿਆ ਹੈ।ਨਾਟਸ਼ਾਲਾ ਵੱਲੋਂ ਸਟੇਜ਼ `ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਇਹਨਾਂ ਬਾਲ ਕਲਾਕਾਰਾਂ ਨੂੰ ਸਰਟੀਫੀਕੇਟ ਵੀ ਦਿੱਤੇ ।

ppn2112201638
ਵਿਸ਼ੇਸ਼ ਲੋੜਾਂ ਵਾਲੇ ਬੱਚੇ ਬੱਚੀਆਂ ਲਈ ਚਲਾਏ ਜਾ ਰਹੇ ਇਸ ਪ੍ਰੋਜੇਕਟ ਦੇ ਕੋਆਰਡਿਨੇਟਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਦੋ ਜਿਲਾ ਪੱਧਰ  ਦੇ ਸੇਂਟਰਾਂ ਸਮੇਤ ਜਿਲ੍ਹੇ ਦੇ ਵੱਖ ਵੱਖ ਹਿਸਿਆਂ ਵਿੱਚ ਕੁੱਲ 109 ਸੇਂਟਰ ਚਲਾਏ ਜਾ ਰਹੇ ਹਨ।ਜਿੰਨਾਂ ਵਿੱਚ ਸਰੀਰਕ ਰੂਪ `ਤੇ ਅਪਾਹਜ ਬੱਚਿਆਂ ਨੂੰ ਟੈਕਨੀਕਲ ਅਤੇ ਮਾਨਸਿਕ ਰੂਪ ਵਿੱਚ ਕਮਜੋਰ ਬੱਚਿਆਂ ਨੂੰ ਨਾਨ-ਟੈਕਨਿਕਲ ਕੋਰਸ ਕਰਵਾਏ ਜਾਂਦੇ ਹਨ।ਇਸ ਤੋਂ ਇਲਾਵਾ ਬੱਚਿਆਂ ਦੀ ਪ�ਿਤਭਾ ਨੂੰ ਨਿਖਾਰਣ ਲਈ ਉਨ੍ਹਾਂ ਨੂੰ ਸਭਿਆਚਾਰ ਤੇ ਕਲਚਰਲ ਆਈਟਮਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।ਇਸ ਸਮਾਗਮ ਵਿੱਚ ਜਿਲਾ ਸਿੱਖਿਆ ਅਧਿਕਾਰੀ ਸਕੈਂਡਰੀ ਅਮਰਦੀਪ ਸਿੰਘ ਸੈਣੀ, ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਲਵਿੰਦਰ ਸਿੰਘ ਸਮਰਾ ਆਦਿ ਵੀ ਮੌਜੂਦ ਰਹੇ ।
ਜਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਮਿਹਨਤ ਅਤੇ ਰੋਜ਼ਗਾਰ ਮੰਤਰਾਲੇ ਦੇ ਨੈਸ਼ਨਲ ਕੈਰੀਅਰ ਸਰਵਿਸ ਤਹਿਤ ਮਾਡਲ ਕੈਰੀਅਰ ਸੈਂਟਰ ਦੀ ਸ਼ੁਰੁਆਤ ਵੀ ਕੀਤੀ ਗਈ ਹੈ।ਜਿਸ ਲਈ ਕੇਂਦਰ ਨੇ 32 ਲੱਖ ਦੀ ਗਰਾਂਟ ਵੀ ਜਾਰੀ ਕਰ ਦਿੱਤੀ ਹੈ।ਇਹ ਮਾਲ ਸੈਂਟਰ 6 ਜਿਲਿਆਂ ਦੇ ਰੋਜਗਾਰ ਦਫਤਰ ਵਜੋਂ ਕੰਮ ਕਰੇਗਾ।ਯੰਗ ਪ੍ਰੋਫੈਸ਼ਨਲ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਇਥੇ ਨੌਜਵਾਨਾਂ ਦੇ ਰੋਜਗਾਰ ਤੇ ਕੌਂਸਲਿੰਗ ਦੀ ਰਜਿਸਟਰੇਸ਼ਨ ਨੈਸ਼ਨਲ ਕੈਰੀਅਰ ਸਰਵਿਸ ਪੋਰਟਲ ਉੱਤੇ ਕੀਤੀ ਜਾਵੇਗੀ।ਉਨਾਂ ਕਿਹਾ ਕਿ ਅੱਜ ਦਾ ਵੀ ਪ੍ਰੋਗਰਾਮ ਮਿਹਨਤ ਅਤੇ ਰੋਜਗਾਰ ਮੰਤਰਾਲਾ, ਸਰਵ ਸ਼ਿਕਸ਼ਾ ਅਭਿਆਨ ਅਤੇ ਰਾਸ਼ਟਰੀ ਮਿਡਲ ਸਿੱਖਿਆ ਅਭਿਆਨ ਵੱਲੋਂ ਉਂਮੀਦ ਵੋਕੇਸ਼ਨਲ ਪ੍ਰੋਜੇਕਟ ਦੇ ਤਹਿਤ ਕੀਤਾ ਗਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply