Tuesday, June 16, 2026

ਹਲਕਾ ਮਜੀਠਾ ਦੇ ਪਿੰਡ ਕਲੇਰ ਮਾਂਗਟ ਵਿਚ ਬਾਦਲਾਂ ਨੂੰ ਵੱਡਾ ਝਟਕਾ

25 ਪ੍ਰੀਵਾਰ ਅਕਾਲੀ ਦਲ ਛੱਡ ਕਾਂਗਰਸ ਵਿਚ ਹੋਏ ਸ਼ਾਮਿਲ

ppn2212201621
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਵਿਚ ਉਸ ਸਮੇ ਅਕਾਲੀ ਦਲ ਨੂੰ ਵੱਡਾ ਝਟਕਾ ਲਗਾ ਜਦੋ ਅਕਾਲੀ ਦਲ ਦੇ 25 ਪ੍ਰੀਵਾਰ ਕਾਂਗਰਸੀ ਉਮੀਦਵਾਰ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਹਮਾਇਤ ਵਿੱਚ ਨਿਤਰਦਿਆਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ।ਪਿੰਡ ਮਾਂਗਟ ਕਲੇਰ ਵਿੱਚ ਸ੍ਰ:ਲਾਲੀ ਮਜੀਠੀਆ ਦਾ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਦੇ ਭਰਾਤਾ ਭਰਾ ਜੱਗਾ ਮਜੀਠਾ ਨੇ ਪਿੰਡ ਦੇ ਹਰ ਘਰ ਘਰ ਚੋਣ ਪ੍ਰਚਾਰ ਕਰਦਿਆਂ ਪਿੰਡ ਵਾਸੀਆਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਅਤੇ ਪਾਰਟੀ ਵਿੱਚ ਸ਼ਮੂਲੀਅਤ ਲਈ ਪ੍ਰੇਰਿਆ।ਪਿੰਡ ਤੋਂ ਸਾਬਕਾ ਅਕਾਲੀ ਮੈਂਬਰ ਪੰਚਾਇਤ ਭੁਪਿੰਦਰ ਸਿੰਘ ਨੇ ਦਸਿਆ ਪਿਛਲੇ 10 ਸਾਲਾਂ ਤੋਂ ਅਕਾਲੀ ਦੱਲ ਦੇ ਅਹੁਦੇਦਾਰਾਂ ਵਲੋ ਵਧੀਕੀਆਂ ਦਾ ਦੌਰ ਚਲਾਇਆ ਗਿਆ।ਆਮ ਲੋਕਾਂ ਉਪਰ ਨਜਾਇਜ ਪਰਚੇ ਕੀਤੇ ਗਏ ਹਨ।ਨਸ਼ੇ ਦੇ ਵਿਓਪਾਰ ਨੂੰ ਵਧਾਵਾ ਦਿੱਤਾ ਗਿਆ ਜਿਸ ਕਾਰਨ ਅਣਗਿਣਤ ਨੋਜਵਾਨਾਂ ਨੇ ਨਸ਼ੇ ਦੀ ਦੱਲ ਦੱਲ ਵਿਚ ਫਸ ਕੇ ਆਪਣੀ ਜਵਾਨੀ ਖਰਾਬ ਕਰ ਲਈ।ਜੱਗਾ ਮਜੀਠੀਆ ਅਤੇ ਨਵਜੋਤ ਸਿੰਘ ਜੋਧਾ ਨੇ ਇਨਾ ਪ੍ਰੀਵਾਰਾਂ ਨੂੰ ਸਿਰੋਪੇ ਪਾ ਕੇ ਕਾਂਗਰਸ ਵਿਚ ਸ਼ਾਮਿਲ ਕੀਤਾ ਅਤੇ ਯਕੀਨ ਦਿਵਾਇਆ ਕਿ ਕਾਂਗਰਸ ਪਾਰਟੀ ਵਿੱਚ ਹਰ ਵਰਗ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।ਇਸ ਮੋਕੇ ਰਣਜੀਤ ਸਿੰਘ ਰਾਣਾ, ਨਿਰਵੈਰ ਸਿੰਘ, ਜਗਰੂਪ ਸਿੰਘ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਗੁਰਮੀਰ ਸਿੰਘ, ਰੁਪਿੰਦਰ ਸਿੰਘ, ਮਖਣ ਸਿੰਘ ਤੇ ਦਿਆਲ ਸਿੰਘ ਮੌਜੂਦ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply