Tuesday, July 7, 2026

ਸਿਹਤ ਮੰਤਰੀ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਖੇਡ ਸਟੇਡੀਅਮ ਤੇ ਬਾਰਡਰ ਗੇਟ ਦਾ ਉਦਘਾਟਨ

ppn2312201607
ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਨੂੰ ਅੱਜ ਉਸ ਵੇਲੇ ਵੱਡੀਆਂ ਸੌਗਾਤਾਂ ਮਿਲੀਆਂ ਜਦ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪੁਲਸ ਲਾਈਨ, ਬਹੁਮੰਤਵੀ ਖੇਡ ਸਟੇਡੀਅਮ, ਸਾਦਕੀ ਬਾਰਡਰ ਤੇ ਗੇਟ, ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਅਤੇ ਫਾਜ਼ਿਲਕਾ ਵਿਚ ਬਣਨ ਵਾਲੇ 100 ਬਿਸਤਰਿਆਂ ਦੇ ਹਸਪਤਾਲ, ਕੈਂਸਰ ਹਸਪਤਾਲ ਅਤੇ ਟ੍ਰਾਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿਹਤ ਮੰਤਰੀ  ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫਾਜ਼ਿਲਕਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਤੋਂ ਬਾਅਦ ਇਸ ਪਿੱਛੜੇ ਜ਼ਿਲ੍ਹੇ ਨੂੰ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਹਨ ਅਤੇ ਅੱਜ ਵਿਕਾਸ ਪੱਖੋਂ ਜ਼ਿਲ੍ਹਾ ਫਾਜ਼ਿਲਕਾ ਕਿਸੇ ਵੀ ਹੋਰ ਜ਼ਿਲ੍ਹੇ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਵਿਕਾਸ ਦੇ ਪਹੀਏ ਨੂੰ ਹਾਲੇ ਹੋਰ ਰਫਤਾਰ ਦਿੱਤੀ ਜਾਵੇਗੀ ਅਤੇ ਇਸ ਜ਼ਿਲ੍ਹੇ ਨੂੰ ਸੂਬੇ ਦਾ ਨਮੂਨੇ ਦਾ ਜ਼ਿਲ੍ਹਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਵਿਕਾਸ ਪ੍ਰੋਜੈਕਟ ਲੋਕ ਅਰਪਨ ਕੀਤੇ ਗਏ ਹਨ ਇੰਨ੍ਹਾਂ ਦੇ ਦੁਰਗਾਮੀ ਸਾਰਥਕ ਪ੍ਰਭਾਵ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਨਿਰਮਾਣ ਇੱਕ ਵੱਡਾ ਪ੍ਰਸਾਸ਼ਨਿਕ ਸੁਧਾਰਾਂ ਦਾ ਅਮਲ ਹੈ ਅਤੇ ਇਹ ਲੋਕਾਂ ਲਈ ਵੱਡਾ ਵਰਦਾਨ ਹੈ। ਸਿਹਤ ਮੰਤਰੀ ਜਿਆਣੀ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਅੱਗੇ ਲਿਜਾਣ ਲਈ ਅਤਿ ਆਧੁਨਿਕ ਸਹੂਲਤਾਂ ਵਾਲੇ ਬਹੁਮੰਤਵੀ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਦੇ ਨਿਰਮਾਣ ਤੇ ਪੰਜਾਬ ਸਰਕਾਰ ਵੱਲੋਂ 590.00 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਤਿਆਰ ਕੀਤੇ ਗਏ ਇਸ ਖੇਡ ਸਟੇਡੀਅਮ ਦੀ ਦਿੱਖ ਵੇਖਦਿਆਂ ਹੀ ਬਣਦੀ ਹੈ। ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਫਾਜ਼ਿਲਕਾ ਨੂੰ ਪ੍ਰਯਟਨ ਦੇ ਨਕਸ਼ੇ ਤੇ ਉਭਾਰਨ ਲਈ ਸਾਦਕੀ ਚੌਂਕੀ ਤੇ ਇੱਕ ਮੁੱਖ ਦਰਸ਼ਨੀ ਦਰਵਾਜੇ ਅਤੇ ਕਾਨਫਰੰਸ ਹਾਲ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਵੀ ਹਾਲਾਤ ਆਮ ਵਰਗੇ ਹੋਏ ਤਾਂ ਸਾਦਕੀ ਬਾਰਡਰ ਨੂੰ ਹੀ ਵਪਾਰ ਲਈ ਖੋਲਿਆਂ ਜਾਵੇਗਾ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ। ਇਸ ਮੌਕੇ ਵਧੀਕ ਮੁੱਖ ਸਕੱਤਰ ਮੈਡਮ ਵਿਨੀ ਮਹਾਜਨ ਨੇ ਦੱਸਿਆ ਕਿ ਫਾਜ਼ਿਲਕਾ ਵਿਚ ਬਣਨ ਵਾਲੇ 100 ਬਿਸਤਰਿਆਂ ਦੇ ਹਸਪਤਾਲ, ਟ੍ਰਾਮਾ ਸੈਂਟਰ ਅਤੇ ਕੈਂਸਰ ਹਸਪਤਾਲ ਦਾ ਨਾ ਕੇਵਲ ਫਾਜ਼ਿਲਕਾ ਸਗੋਂ ਆਸਪਾਸ ਦੇ ਜ਼ਿਲ੍ਹਿਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਕਮਿਸ਼ਨਰ ਵੀ ਕੇ ਮੀਨਾ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਪ੍ਰਬੰਧਕੀ ਕੰਪਲੈਕਸ ਦੇ ਸ਼ੁਰੂ ਹੋਣ ਦੀਆਂ ਵਧਾਈਆਂ ਦਿੱਤੀਆਂ। ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਰਮਾਣ ਤੇ 39 ਕਰੋੜ ਰੁਪਏ ਦੀ ਰਾਸ਼ੀ  ਖਰਚ ਕੀਤੀ ਗਈ ਹੈ। ਇਸ ਪ੍ਰਬੰਧਕੀ ਕੰਪਲੈਕਸ ਦੇ ਬਣਨ ਨਾਲ ਇੱਕ ਛੱਤ ਹੇਠ ਹੀ ਸਾਰੀਆਂ ਸੇਵਾਵਾਂ ਮੁਹੱਈਆ ਹੋਣਗੀਆਂ। ਜਿਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਸੀ.ਜੇ.ਐਮ ਕੇ.ਕੇ ਬਾਂਸਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਜਰਨੈਲ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ਼ਿਕਾਇਤਾਂ ਜਗਦੀਪ ਸਹਿਗਲ, ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ, ਸਿਵਲ ਸਰਜਨ ਸੁਰਿੰਦਰ ਕੁਮਾਰ, ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜੀਆ, ਮਾਰਕੀਟ ਕਮੇਟੀ ਫਾਜ਼ਿਲਕਾ ਦੇ ਪ੍ਰਧਾਨ ਵਿਨੋਦ ਬਜਾਜ, ਨਗਰ ਕੌਂਸਲਾ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ,  ਲਵਲੀ ਕਾਠਪਾਲ,  ਅਸੋਕ ਜੈਰਥ, ਸ਼ੁਸ਼ੀਲ ਜੈਰਥ, ਬਲਜੀਤ ਸੋਹਤਾ, ਜਗਦੀਸ਼ ਸੇਤੀਆ, ਅਰੁਣ ਵਧਵਾ, ਸੋਹਣ ਲਾਲ ਡੰਗਰ ਖੇੜਾ ਅਤੇ ਹੋਰ ਭਾਜਪਾ ਆਗੂ ਅਤੇ ਪਤਵੰਤੇ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply