
ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਰੇਨਬੋ ਡੇ ਬੋਰਡਿੰਗ ਪਬਲਿਕ ਸਕੂਲ ਵਿਚ ਅੱਜ ਦੋ ਦਿਨਾਂ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਪ੍ਰਿੰਸੀਪਲ ਪ੍ਰਵੀਣ ਸ਼ਰਮਾ ਅਤੇ ਸਕੂਲ ਐਸਐਮਸੀ ਚੇਅਰਮੈਨ ਮਦਨ ਘੋੜੇਲਾ ਨੇ ਮਸ਼ਾਲ ਜਗਾਕੇ ਕੀਤੀ। ਸੰਬੋਧਤ ਕਰਦੇ ਹੋਏ ਪ੍ਰਿੰਸੀਪਲ ਪ੍ਰਵੀਣ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚੇ ਜਾਂ ਤਾਂ ਜਿੱਤਦੇ ਹਨ ਜਾਂ ਫਿਰ ਸਿੱਖਦੇ ਹਨ, ਹਾਰਦਾ ਕੋਈ ਨਹੀਂ। ਖੇਡਾਂ ਜੀਵਨ ਵਿਚ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ। ਹਰ ਬੱਚੇ ਨੂੰ ਕਿਸੇ ਨਾ ਕਿਸੇ ਗੇਮ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਵਿਸ਼ੇਸ਼ ਰੂਪ ਨਾਲ ਹਾਜ਼ਰ ਰੀਤੂ ਸੁਧਾ ਨੇ ਸਕੂਲ ਨੂੰ ਖੇਡਾਂ ਕਰਵਾਉਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਸੰਬੋਧਤ ਕਰਦੇ ਹੋਏ ਚੇਅਮਰੈਨ ਮਦਨ ਘੋੜੇਲਾ ਨੇ ਬੱਚਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਜੀਵਨ ਵਿਚ ਉਚ ਆਦਰਸ਼ ਮੁੱਲਾਂ ਨੂੰ ਅਪਣਾਉਣ ਦੀ ਗੱਲ ਕਹੀ। ਖੇਡ ਮੁਕਾਬਲੇ ਦੇ ਪਹਿਲੇ ਦਿਨ ਗਰੁੱਪ ਏ ਵਿਚ ਹਿਟ ਬਾਲ, ਸਿੰਪਲ ਰੇਸ, ਚੇਅਰ ਰੇਸ, ਗਰੁੱਪ ਬੀ ਵਿਚ ਬਾਸਕਿਟ ਬਾਲ, ਚੇਅਰ ਗੇਮ, ਸਿੰਪਲ ਰੇਸ ਅਤੇ ਗਰੁਪ ਸੀ ਵਿਚ ਖੋ-ਖੋ ਅਤੇ ਕੈਰਮ ਗੇਮ ਕਰਵਾਈ ਗਈ। ਪ੍ਰੋਗਰਾਮ ਵਿਚ ਵਾਇਸ ਪ੍ਰਿੰਸੀਪਲ ਨਰੇਸ਼ ਸ਼ਰਮਾ, ਅਧਿਆਪਕ ਮਿਨਾਕਸ਼ੀ, ਸਾਕਸ਼ੀ, ਅਨੀਤਾ ਖੁਰਾਣਾ, ਅਮਨ, ਆਸ਼ੂ, ਰਜਨੀ, ਮੋਹਿਨੀ, ਅਨੀਤਾ, ਅਲਕਾ, ਸੀਮਾ, ਕੋਮਲ, ਪ੍ਰਿਆ, ਰੀਆ, ਨੀਸ਼ਾ ਨੇ ਸਹਿਯੋਗ ਕੀਤਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media