Monday, May 4, 2026

ਡੀ.ਏ.ਵੀ ਇੰਟਰਨੈਸ਼ਨਲ `ਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਓਹਾਰ

ppn2412201621
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ)  ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਕ੍ਰਿਸਮਿਸ ਮੌਕੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸਵੇਰੇ ਪ੍ਰਾਥਨਾ ਸਭਾ ਵੇਲੇ ਬੱਚਿਆਂ ਨੇ ਕ੍ਰਿਸਮਿਸ ਡੇਅ ਦੀ ਮਹੱਤਤਾ  ਬਾਰੇ ਦੱਸਿਆ ਅਤੇ ਇਕ ਲਘੂ ਨਾਟਕ ਦੁਆਰਾ ਈਸਾ ਮਸੀਹ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਛੋਟੇ-ਛੋਟੇ ਬੱਚੇ ਸਾਂਟਾ ਕਲਾਜ਼ ਦੀ ਪੌਸ਼ਾਕ `ਚ ਸੁੰਦਰ ਲਗ ਰਹੇ ਸਨ।ਇਸ ਮੌਕੇ ਪ੍ਰਿੰ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਈਸਾ ਮਸੀਹ ਇਕ ਮਹਾਨ ਸੰਤ ਸਨ ਅਤੇ ਉਹਨਾਂ ਨੇ ਲੋਕਾਂ ਨੂੰ ਪ੍ਰੇਮ ਅਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ।ਉਹਨਾਂ ਦੇ ਜਨਮ ਦਿਨ `ਤੇ ਹੀ ਈਸਾਈ ਧਰਮ ਦੇ ਲੋਕ ਕ੍ਰਿਸਮਿਸ ਡੇਅ ਧੂਮ-ਧਾਮ ਨਾਲ ਮਨਾਉਂਦੇ ਹਨ।ਮੈਡਮ ਅੰਜਨਾ ਨੇ ਕਿਹਾ ਕਿ ਈਸਾ ਮਸੀਹ ਮਾਨਵਤਾ ਦੇ ਲਈ ਸੂਲੀ `ਤੇ ਚੜ੍ਹ ਗਏ ਸਨ, ਇਸ ਲਈ ਉਹਨਾਂ ਦੇ ਜੀਵਨ ਤੋਂ ਹੀ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਸਾਰਿਆਂ ਵਿੱਚ ਪਰਮਾਤਮਾ ਦਾ ਵਾਸ ਹੈ, ਇਸ ਕਰਕੇ ਹਰ ਇਕ ਵਿਅਕਤੀ ਨਾਲ ਪ੍ਰੇਮ ਤੇ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਨੂੰ ਧਰਮਾਂ ਦੇ ਭੇਦ-ਭਾਵ ਤੋਂ ਉਪਰ ਉਠ ਕੇ ਮਾਨਵਤਾ ਦੇ ਧਰਮ ਨੂੰ ਅਪਣਾਉਣਾ ਚਾਹੀਦਾ ਹੈ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply