
ਅਲਗੋਕੋਠੀ, 27 ਦਸੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੇਤਿਕ ਸਿਖਿਆ ਇਮਤਿਹਾਨ ਦੇ ਨਤੀਜਿਆਂ ਦੇ ਸੰਬਧ ਵਿਚ ਬਰਾਈਟਲੈਡ ਇੰਗਲਿਸ਼ ਮੀਡੀਅਮ ਸਕੂਲ ਵਾੜਾ ਸ਼ੇਰ ਸਿੰਘ ਅਲਗੋਕੋਠੀ ਵਿਖੇ ਨੈਤਿਕ ਸਿਖਿਆ ਇਮਤਿਹਾਨ ਦਾ ਇਨਾਮ ਵੰਡ ਸਮਾਗਮ ਕੀਤਾ ਗਿਆ।ਇਸ ਮੋਕੇ ਚਾਰ ਵਿਸ਼ੇਸ਼, ਚਾਰ ਡਬਲ ++ ਅਤੇ ਬਾਕੀ ਵਿਦਿਆਰਥੀਆਂ ਨੇ ਚੰਗੇ ਨੰਬਰਾਂ ਨਾਲ ਇਮਤਿਹਾਨ ਪਾਸ ਕੀਤਾ।ਇਥੇ ਜਿਕਰਯੋਗ ਹੈ ਕਿ ਇਸ ਸਕੂਲ ਦੀ ਇਕ ਵਿਦਿਆਰਥਣ ਜੋ ਪਿਛਲੇ ਸਾਲ ਸਟੇਟ ਪਧਰ ਤੇ ਫਸਟ ਆਈ ਸੀ ਇਸ ਵਾਰ ਵੀ ਸਟੇਟ ਪਧਰ ਤੇ ਵਿਸ਼ੇਸ਼ ਸਥਾਣ ਤੇ ਰਹੀ ਜਿਸ ਨੂੰ 5000ਫ਼ ਹਜਾਰ ਰੇਪਏ ਨਗਦ ਇਨਾਮ ਦਿਤਾ ਜਾਵੇਗਾ।ਇਸ ਮੋਕੇ ਸਟਡੀ ਸਰਕਲ ਦੇ ਪ੍ਰਚਾਰਕ ਸੁਖਵੰਤ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰੇਰਨਾ ਲੈਦੇ ਹੋਏ ਆਪਣੇ ਸਿੱਖੀ ਵਿਰਾਸਤ ਦੀ ਸੰਭਾਲ ਸੰਬਧੀ ਪ੍ਰੇਰਨਾ ਕੀਤੀ ਅਤੇ ਸਟਡੀ ਸਰਕਲ ਦੇ ਉਦੇਸ਼ਾ ਸੰਬਧੀ ਜਾਨਕਾਰੀ ਸਾਂਝੀ ਕੀਤੀ।ਇਸ ਮੋਕੇ ਪ੍ਰਿਸੀਪਲ ਦਵਿੰਦਰ ਸਿੰਘ, ਡਾ. ਮਲਕੀਅਤ ਸਿੰਘ ਭਾਈ ਲੱਧੂ, ਡਾ. ਦਲਜੀਤ ਸਿੰਘ ਅਮਰਕੋਟ, ਗੁਰਦੇਵ ਸਿੰਘ ਅਮਰਕੋਟ ਅਤੇ ਸਮੂਹ ਸਕੂਲ ਸਟਾਫ ਹਾਜਰ ਸਨ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media