Thursday, February 26, 2026

ਗੋਲਡ ਮੈਡਲਿਸਟ ਬਾਕਸਰ ਗੁਰਨੂਰ ਸਿੰਘ ਦਾ ਹੋਇਆ ਸਨਮਾਨ

ppn3012201628ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਵਿਖੇ ਸੰਪੰਨ ਹੋਈ ਮਹਿਲਾ ਪੁਰਸ਼ਾਂ ਦੀ ਦੋ ਦਿਨਾਂ ਸੂਬਾ ਪੱਧਰੀ ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੋਰਾਨ ਗੋਲਡ ਮੈਡਲ ਹਾਸਲ ਕਰਨ ਵਾਲੇ ਗੁਰਨੂਰ ਸਿੰਘ ਪੁੱਤਰ ਤੇਜਵੰਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾੱਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ ਗਿਆ।ਸਨਮਾਨਤ ਕਰਨ ਦੀ ਰਸਮ ਸਮੇਤ ਅਹੁਦੇਦਾਰਾਂ ਸਾਂਝੇ ਤੋਰ ਨਿਭਾਉਂਦਿਆ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਗੁਰਨੂਰ ਸਿੰਘ ਨੇ ਆਪਣੀ ਪਿਤਾ ਪੁਰਖੀ ਖੇਡ ਪਰੰਪਰਾ ਨੂੰ ਅੱਗੇ ਵਧਾਉਂਦਿਆ ਚਾਰ ਚੰਨ ਲਗਾਏ ਹਨ।ਉਨ੍ਹਾ ਕਿਹਾ ਕਿ ਜੱਦੀ ਪਿੰਡ ਢੌਟੀਆ ਜਿਲ੍ਹਾਂ ਤਰਨਤਾਰਨ ਦੇ ਵਰਲਡ ਚੈਂਪੀਅਨ ਤੇ ਰਸਤਮ ਏ ਹਿੰਦ ਬਾਪੂ ਅਰਜੁਨ ਸਿੰਘ ਢੌਟੀਆ ਦੇ ਪੌਤਰੇ ਤੇ ਉੱਘੇ ਜੀਐਨਡੀਯੂ ਟਰੇਡ ਯੂਨੀਅਨ ਆਗੂ ਤੇਜਵੰਤ ਸਿੰਘ ਦੇ ਫਰਜੰਦ ਤੇ ਉਘੇ ਬਾਕਸਿੰਗ ਕੌਚ ਬਲਜਿੰਦਰ ਸਿੰਘ ਪੀਪੀ ਦੇ ਲਾਡਲੇ ਸ਼ਗਿਰਦ ਗੋਲਡ ਮੈਡਲਿਸਟ ਗੁਰਨੂਰ ਸਿੰਘ ਨੇ ਪਿਛਲੇ ਵਰ੍ਹੇ ਫਤਿਹਗੜ ਸਾਹਿਬ ਵਿਖੇ ਹੋਏ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਸੂਬਾ ਪੱਧਰੀ ਪੇਂਡੂ ਖੇਡ ਮੁਕਾਬਲਿਆ ਵਿਚ ਵੀ ਸਿਲਵਰ ਮੈਡਲ ਤੇ ਪਟਿਆਲਾ ਵਿਖੇ  ਆਯੋਜਿਤ ਪੰਜਾਬ ਸਕੂਲ ਖੇਡਾਂ ਵਿਚ ਬਰਾਊਂਜ ਮੈਡਲ ਜਦ ਕਿ ਹੁਣ ਜਲੰਧਰ ਵਿਖੇ ਸੰਪੰਨ ਹੋਏ ਜੂਨੀਅਰ ਸਟੇਟ ਬਾਕਸਿੰਗ ਮੁਕਾਬਲਿਆਂ ਦੋਰਾਨ 81 ਤੋਂ 91 ਕਿਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਉਨ੍ਹਾ ਕਿਹਾ ਕਿ ਅਜਿਹੇ ਖਿਡਾਰੀਆ ਨੂੰ ਸਮੇਂ ਸਮੇਂ ਤੇ ਸਨਮਾਨਤ ਕਰਨਾ ਸਾਡਾ ਫਰਜ ਹੈ, ਇਸਦੇ ਨਾਲ ਬਾਕਸਿੰਗ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਹੌਰ ਵਾਧਾ ਹੋਣ ਦੇ ਨਾਲ ਨਾਲ ਖਿਡਾਰੀਆ ਵਿਚ ਹੋਰ ਵੀ ਬੇਹਤਰ ਕਰਨ ਦੀ ਪ੍ਰੇਰਣਾ ਆਵੇਗੀ। ਇਸ ਮੋਕੇ ਬਾੱਕਸਰ ਗੁਰਨੂਰ ਸਿੰਘ ਨੇ ਕਿਹਾ ਕਿ ਉਸਦਾ ਅਗਲਾ ਨਿਸ਼ਾਨਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਬਾਕਸਿੰਗ ਖੇਡ ਮੁਕਾਬਲਿਆ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਾ ਹੈ, ਜਿਸ ਦੇ ਲਈ ਉਹ ਹੌਰ ਵੀ ਕਰੜਾ ਅਭਿਆਸ ਕਰੇਗਾ। ਇਸ ਮੋਕੇ ਅਮਨ ਅਰੋੜਾ, ਗਗਨਜੀਤ ਸਿੰਘ, ਵੀਰ ਸਿੰਘ, ਪਰਗਟ ਸਿੰਘ, ਤਜਿੰਦਰ ਸਿੰਗ ਮਨੋਚਾ, ਭੁਪਿੰਦਰ ਸਿੰਘ ਤੇ ਐਸ ਬੇਦੀ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply