
ਨਵੇਂ ਸਾਲ ਦਾ ਜਸ਼ਨ ਮਨਾਈਏ,
ਚੱਲ ਨੱਥ ਮਹਿੰਗਾਈ ਨੂੰ ਪਾਈਏ,
ਦਾਲ ਰੋਟੀ ਘਰ ਦੀ
ਦੀਵਾਲੀ ਅੰਮ੍ਰਿਤਸਰ ਦੀ
ਇਹ ਕਹਾਵਤ ਸੱਚ ਕਰ ਜਾਈਏ,
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ,
ਨਾ ਵੱਡੀ ਜੰਝ ਬਰਾਤ ਆਵੇ
ਨਾ ਕੋਈ ਬਾਪੂ ਕਰਜ਼ਾ ਚੁੱਕੇ
ਨਾ ਕੋਈ ਧੀ ਕਿਸੇ ਦੀ ਫੂਕੇ
ਆਨ ਸ਼ਾਨ ਨੂੰ ਛੱਡ ਕੇ ਪਿੱਛੇ
ਵਿਆਹਾਂ ਦੇ ਖ਼ਰਚ ਘਟਾਈਏ
ਰਲ ਮਿਲ ਸਾਰੇ ਕਸਮਾਂ ਖਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ,
ਕਿਸੇ ਦਾ ਮੁੰਡਾ ਕਿਸੇ ਦੀ ਧੀ
ਤੂੰ ਦੱਸ ਵਿਚੋਂ ਲੈਣਾ ਕੀ?
ਨਾ ਕੋਈ ਦਾਜ ਨਾ ਦਹੇਜ
ਨਾ ਕੋਈ ਕੁਰਸੀ ਨਾ ਕੋਈ ਮੇਜ਼
ਨਾ ਵਿਚ ਕੋਈ ਵਿਚੋਲਾ ਪਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ
ਆਪੇ ਕੱਢੀਏ ਰੋਜ਼ਗਾਰ ਦੇ ਮੌਕੇ
ਮੱਕੀ ਦੀ ਰੋਟੀ ਆਲੂ ਦੇ ਪਰੌਂਠੇ
ਨੌਕਰੀ ਨਹੀਂ ਤਾਂ ਪਾਈਏ ਢਾਬਾ
ਨਾ ਕਿਸੇ ਦੀ ਝਿੜਕ ਨਾ ਕਿਸੇ ਦਾ ਦਾਬਾ
ਤੜਕਾ ਅਸੀਂ ਲਸਣ ਦਾ ਲਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ
ਛੋਟਾ ਪਰਿਵਾਰ ਸੁਖੀ ਪਰਿਵਾਰ
ਦੇਸ਼ ਦੀ ਸਰਕਾਰ ਤੇ ਨਾ ਪਾਈਏ ਭਾਰ
ਆਪਣਾ ਖਰਚਾ ਆਪ ਉਠਾਈਏ
ਆਓ ਭ੍ਰਿਸ਼ਟਾਚਾਰ ਘਟਾਈਏ
ਰਿਸ਼ਵਤਖ਼ੋਰੀ ਜੜੋਂ ਮਿਟਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ
ਸੁੱਤੀ ਰਾਜਨੀਤੀ ਜਗਾਈਏ
ਬੁੱਢੇ ਛੱਡ ਕੇ ਨੌਜਵਾਨ ਆਗੂ ਲਿਆਈਏ
ਜੋਸ਼ ਨਾਲ ਫਿਰ ਜੋ ਨੇ ਅਧੂਰੇ
ਸਾਰੇ ਹੀ ਅਸੀਂ ਕੰਮ ਕਰ ਜਾਈਏ
ਦੇਸ਼ ਨੂੰ ਤਰੱਕੀ ਦਾ ਰਾਹ ਦਿਖਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ
ਨਾ ਇੱਥੇ ਕੋਈ ਸੌਵੇਂ ਭੁੱਖਾ
“ਭੱਟ“ ਗ਼ਰੀਬੀ ਨੂੰ ਜੜੋਂ ਮਿਟਾਈਏ ……
ਨਵੇਂ ਸਾਲ ਦਾ ਜਸ਼ਨ ਮਨਾਈਏ…….
ਨਵੇਂ ਸਾਲ ਦਾ ਜਸ਼ਨ ਮਨਾਈਏ…….।

ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ 9914062205
Punjab Post Daily Online Newspaper & Print Media