Thursday, June 25, 2026

ਆਪ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਨੇ ਘਰ ਘਰ ਜਾ ਕੇ ਦਿੱਤੀ ਨਵੇਂ ਸਾਲ ਦੀ ਵਧਾਈ

ppn3112201606
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੀਆਂ ਪਿਛਲੀਆਂ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਸਿਰਫ਼ ਯੂਥ ਨੂੰ ਵੋਟਾਂ ਦੇ ਲਈ ਇਸਤੇਮਾਲ ਕੀਤਾ, ਜਦਕਿ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਨਹੀਂ ਦੁਆਇਆ, ਜਿਸ ਕਾਰਨ ਅੱਜ ਫਾਜ਼ਿਲਕਾ ਦਾ ਯੂਥ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਘਰਾਂ ਵਿਚ ਖਾਲ੍ਹੀ ਹੱਥ ਬੈਠਾ ਹੈ ਅਤੇ ਮਾਤਾ ਪਿਤਾ ਦੇ ਚਹਰਿਆਂ ਤੇ ਉਨ੍ਹਾਂ ਦੇ ਭਵਿੱਖ ਨੂੰ ਵੇਖਦੇ ਹੋਏ ਮੁਸਕਾਨ ਖ਼ਤਮ ਹੋ ਗਈ ਹੈ।ਇਹ ਸ਼ਬਦ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਤੋਂ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਜਸ਼ਨਦੀਪ ਕੌਰ ਨੇ ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਚ ਘਰ ਘਰ ਚੋਣ ਅਭਿਆਨ ਦੇ ਤਹਿਤ ਲੋਕਾਂ ਨਾਲ ਮੁਲਾਕਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਸਮਰਬੀਰ ਫਾਜ਼ਿਲਕਾ ਯੂਥ ਦੇ ਹੱਥਾਂ ਦੀ ਲੜਾਈ ਲੜ ਰਿਹਾ ਹੈ, ਜਿਸ ਵਿਚ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ, ਕਿਉਂਕਿ ਕੋਈ ਵੀ ਲੜਾਈ ਲੋਕਾਂ ਦੇ ਸਾਥ ਦੇ ਬਿਨਾ ਨਹੀਂ ਲੜੀ ਜਾਂਦੀ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਯੂਥ ਦੇ ਮਾਤਾ-ਪਿਤਾ ਦੀ ਮੁਸਕਾਨ ਨੂੰ ਵਾਪਸ ਲਿਆਉਣ ਲਈ ਸਮਰਬੀਰ ਦਿਲ ਨਾਲ ਮਿਹਨਤ ਕਰ ਰਿਹਾ ਹੈ ਅਤੇ ਲੋਕ ਵੀ ਆਪਣੇ ਹੱਕ ਲੈਣ ਲਈ ਸਮਰਬੀਰ ਸਿੰਘ ਦਾ ਸਾਥ ਦੇਣ।ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਫਾਜ਼ਿਲਕਾ ਦੇ ਬੇਰੁਜ਼ਗਾਰ ਹੋਏ ਯੂਥ ਨੂੰ ਰੋਜ਼ਗਾਰ ਦਿੱਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਭਰੋੋਸਾ ਦੁਆਇਆ ਕਿ ਸਮਰਬੀਰ ਸਿੰਘ ਜਨਤਾ ਦੀ ਕਸੋਟੀ ਤੇ ਖਰਾ ਉਤਰੇਗਾ ਅਤੇ ਉਨ੍ਹਾਂ ਦੀ ਇੱਕ ਇੱਕ ਵੋਟ ਦਾ ਕਰਜ਼ ਉਤਾਰੇਗਾ।ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਨਵੇਂ ਸਾਲ ਅਤੇ ਲੋਹੜੀ ਦੇ ਤਿਓਹਾਰ ਦੀ ਵਧਾਈ ਵੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਆਪ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਸਮਰਬੀਰ ਦੇ ਸਮਰਥਕ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply