Monday, July 8, 2024

ਮਿਡ-ਡੇਅ-ਮੀਲ ਦਫਤਰੀ ਕਰਮਚਾਰੀ ਤੇ ਕੁੱਕ ਵਰਕਰ ਯੂਨੀਅਨ ਵਲੋਂ ਰੋਸ ਰੈਲੀ 2 ਜਨਵਰੀ ਨੂੰ

ppn3112201605
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਮਿਡ-ਡੇਅ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ ਯੂਨੀਅਨ ਨੇ ਸਰਕਾਰ ਦੇ ਕਰਮਚਾਰੀ ਵਿਰੋਧੀ ਰਵਾਈਏ ਦੇ ਖਿਲਾਫ਼ 2 ਜਨਵਰੀ ਨੂੰ ਮੋਹਾਲੀ ਵਿਚ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਐਲਾਨ ਕੀਤਾ ਹੈ।ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵੱਲੋ 27000 ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਹੋ ਜਾਣ ਦੇ ਬਾਵਜੂਦ ਮਿਡ-ਡੇ-ਮੀਲ ਦਫਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਪੱਤਰ ਜਾਰੀ ਨਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀ ਭਰਤੀ ਪੂਰੇ ਕਾਨੂੰਨੀ ਨਿਯਮਾਂ ਮੁਤਾਬਕ ਲਿਖਤੀ ਟੈਸਟ ਲੈਕੇ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ।ਉਥੇ ਹੀ ਇਹ ਕਰਮਚਾਰੀ 2 ਸਾਲ ਦੀ ਬਜਾਏ 8 ਸਾਲ ਦਾ ਪਰਖਕਾਲ ਸਮਾਂ ਵੀ ਪੂਰਾ ਕਰ ਚੁੱਕੇ ਹਨ ਅਤੇ ਦੂਸਰਾ ਸਰਕਾਰ ਅਪਣੇ ਵੱਲੋ ਹੀ ਬਣਾਏ ਗਏ 3 ਸਾਲ ਤੋ ਬਾਅਦ ਰੈਗੁਲਰ ਕਰਨ ਦੇ ਨਿਯਮਾਂ ਨੂੰ ਅਣਵੇਖਿਆ ਕਰ ਰਹੀ ਹੈ। ਉਨ੍ਹਾਂ ਕੁਕ ਵਰਕਰਾਂ ਦੀ ਗੱਲ੍ਹ ਕਰਦਿਆਂ ਕਿਹਾ ਕਿ ਸਰਕਾਰ ਵੱਲੋ ਕੁਕ ਵਰਕਰਾਂ ਦੀ ਤਨਖਾਹ ਵਿਚ ਮਹਿਜ 500 ਰੂਪਏ ਦਾ ਵਾਧਾ ਕਰਕੇ ਕੁੱਕ ਵਰਕਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮਿਡ ਡੇ ਮੀਲ ਦਫਤਰੀ ਮੁਲਾਜਮਾਂ ਨੂੰ ਤੁਰੰਤ ਸਿੱਖਿਆ ਵਿਭਾਗ ਵਿਚ ਰੈਗੂਲਰ ਕਰੇ ਅਤੇ ਕੁੱਕ ਵਰਕਰਾਂ ਤੇ ਘਟੋ ਘੱਟ ਉਜਰਤ ਕਾਨੂੰਨ ਲਾਗੂ ਕਰੇ। ਇਸ ਮੋਕੇ ਜਨਰਲ ਸਕੱਤਰ ਸਰਵਣ ਸਿੰਘ ਗਿੱਦੜਪਿੰਡੀ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜ਼ਾਬ ਭਰ ਦੇ ਦਫਤਰੀ ਮੁਲਾਜਮ ਤੇ ਕੁੱਕ-ਵਰਕਰ ਚੋਣਾਂ ਦੌਰਾਨ ਹਰ ਜ਼ਿਲ੍ਹੇ ਵਿਚ ਵਿਰੋਧ ਕਰਨਗੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply