ਇੱਕ ਮੰਚ ਤੇ ਇਕੱਠਾ ਦਿਸਿਆ ਭੁੱਲ਼ਰ ਪਰਿਵਾਰ

ਅਲਗੋਂ ਕੋਠੀ, 1 ਜਨਵਰੀ (ਹਰਦਿਆਲ ਸਿੰਘ ਭੈਣੀ/ ਦਲਜਿੰਦਰ ਸਿੰਘ ਅਮਰਕੋਟ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਜਿਲਾ ਪ੍ਰਧਾਨ ਸੁਖਪਾਲ ਸਿੰਘ ਭੁੱਲਰ ਨੇ ਆਪਣੇ ਜੱਦੀ ਪਿੰਡ ਮਹਿਮੂਦਪੁਰਾ ਤੋ ਵਿਧਾਨ ਸਭਾ ਚੋਣਾਂ ਦਾ ਅੰਗਾਜ਼ ਕਰਦੇ ਹੋਏ ਰੋਡ ਸ਼ੋਅ ਦੇ ਬਹਾਨੇ ਹਲਕਾ ਖੇਮਕਰਨ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ।ਆਪਣੇ ਪਿਤਾ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਵੱਡੇ ਭਰਾ ਅਨੂਪ ਸਿੰਘ ਭੁੱਲਰ ਨਾਲ ਇੱਕ ਮੰਚ `ਤੇ ਇਕੱਤਰ ਹੋ ਕੇ ਹਜਾਰਾਂ ਹੀ ਕਾਂਗਰਸੀ ਵਰਕਰਾਂ ਅਤੇ ਸਪੋਟਰਾਂ ਨੇ ਇਸ ਵਿੱਚ ਵੱਧ ਚੜ ਕੇ ਹਿਾ ਲਿਆ।ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਭੁੱਲਰ ਪਰਿਵਾਰ ਇੱਕਮੁੱਠ ਹੈ ਅਤੇ ਇੱਕ ਮੁੱਠ ਹੀ ਰਹੇਗਾ। ਉਨ੍ਹਾ ਕਿਹਾ ਕਿ ਉਹ ਅਤੇ ਉਨਾਂ ਦਾ ਵੱਡਾ ਲੜਕਾ ਅਨੂਪ ਸਿੰਘ ਭੁੱਲਰ ਸੁੱਖਪਾਲ ਸਿੰਘ ਭੁੱਲਰ ਲਈ ਚੋਣ ਪ੍ਰਚਾਰ ਕਰਨਗੇ ।ਗੁਰਚੇਤ ਸਿੰਘ ਭੁੱਲਰ ਨੇ ਹਲਕੇ ਦੇ ਸਾਰੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੇਰੇ ਦੋਨਾ ਪੁੱਤਰਾ ਵਿੱਚ ਹੋਏ ਮਨ ਮਟਾਅ ਮਿਟਾ ਦਿੱਤਾ ਹੈ।ਅਨੂਪ ਸਿੰਘ ਭੁੱਲਰ ਨੇ ਆਪਣੇ ਛੋਟੇ ਭਰਾ ਸੁਖਪਾਲ ਸਿੰਘ ਭੁੱਲਰ ਨੂੰ ਹਮਾਇਤ ਦਿੰਦਾ ਹੋਇਆ ਐਲਾਨ ਕੀਤਾ ਕਿ ਉਹ ਛੋਟੇ ਭਰਾ ਸੁਖਪਾਲ ਸਿੰਘ ਭੁੱਲਰ ਲਈ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਾਗਾ
ਇਸ ਮੌਕੇ ਕਾਂਗਰਸ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਭਾਵੁਕ ਹੋ ਕੇ ਇੱਕਠ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀਆਂ ਨੇ ਉਨਾਂ ਦੇ ਪਰਿਵਾਰ ਵਿੱਚ ਪਾੜ ਪਾਉਣ ਦੀ ਪੂਰੀ ਕੋਸ਼ੀਸ਼ ਕੀਤੀ ਸੀ, ਪਰ ਉਹ ਧੰਨਵਾਦੀ ਹਨ ਕਿ ਹਲਕਾ ਖੇਮਕਰਨ ਦੇ ਸੂਝਵਾਨ ਕਾਂਗਰਸੀ ਵੋਟਰਾਂ ਦਾ ਅਤੇ ਸਪੋਟਰਾਂ ਦਾ ਜਿਨ੍ਹਾ ਨੇ ਰਾਤ ਦਿਨ ਇੱਕ ਕਰਕੇ ਸਭ ਨੂੰ ਇੱਕ ਮੰਚ ਤੇ ਇਕਠਿਆਂ ਕੀਤਾ ਹੈ ।ਉਨ੍ਹਾ ਕਿਹਾ ਟਿਕਟ ਉਨਾਂ ਦੀ ਨਹੀ ਬਲਕਿ ਪਿਤਾ ਗੁਰਚੇਤ ਸਿੰਘ ਭੁੱਲਰ ਅਤੇ ਮੇਰੇ ਵੱਡੇ ਭਰਾ ਅਨੂਪ ਸਿੰਘ ਭੁੱਲਰ ਦੀ ਹੈ।ਭੁੱਲਰ ਨੇ ਕਿਹਾ ਕਿ ਅਕਾਲੀ ਵਿਧਾਇਕ ਵੱਲੋ ਜੋ ਧੱਕੇ ਕਾਂਗਰਸੀ ਵਰਕਰਾਂ ਨਾਲ 10 ਸਾਲਾਂ ਤੋ ਕੀਤੇ ਜਾ ਰਹੇ ਹਨ ਉਨ੍ਹਾ ਦਾ ਹਿਸਾਬ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਕੀਤਾ ਜਾਵੇਗਾ ਉਨ੍ਹਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਇਹ ਗੱਲ ਦਾ ਸਬੂਤ ਹੈ ਕਿ ਅਕਾਲੀਆਂ ਦਾ ਗੁੰਡਾਰਾਜ ਜਲਦੀ ਹੀ ਖਤਮ ਹੋਣ ਵਾਲਾ ਹੈ। ਭੁੱਲਰ ਨੇ ਕਿਹਾ ਕਿ ਇਹ ਇਕੱਠ ਕੋਈ ਕਿਰਾਏ `ਤੇ ਲਿਆਦੇ ਲੋਕਾਂ ਦਾ ਨਹੀ ਹੈ ਬਲਕਿ ਮੌਜੂਦਾ ਸਰਕਾਰ ਵੱਲੋ ਲੋਕਾਂ ਨਾਲ 10 ਸਾਲਾਂ ਵਿੱਚ ਵਿੱਚ ਕੀਤੇ ਧਕਿਆਂ ਤੋ ਸਤਾਏ ਲੋਕਾਂ ਦਾ ਹੈ।
ਇਸ ਮੌਕੇ ਸੁਰਿੰਦਰ ਸਿੰਘ ਆਂਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮੰਗਤਰਾਮ ਗੁਲਾਟੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ, ਬਲਜੀਤ ਸਿੰਘ ਅਲਗੋਕੋਠੀ ਮੀਤ ਪ੍ਰਧਾਨ ਸਤਪਾਲ ਸਿੰਘ ਠੱਠੀ, ਮੋਤੀ ਰਾਮ ਚਾਵਲਾ, ਹਰਭਜਨ ਸਿੰਘ ਸੰਧੂ ਖੇਮਕਰਨ, ਦਲਬੀਰ ਸਿੰਘ ਪੱਟੀ, ਟਹਿਲ ਸਿੰਘ ਭੂਰਾ, ਵਰਿੰਦਰ ਸਿੰਘ ਮੋਦਾ ਭੂਰਾ, ਮਾਸਟਰ ਮਦਨਗੋਪਾਲ ਪਰਭਾਕਰ, ਰਸਾਲ ਸਿੰਘ, ਮਨਜਿੰਦਰ ਸਿੰਘ ਅਬਾਦੀ ਅਮਰਕੋਟ, ਸਾਬਕਾ ਸਰਪੰਚ ਅਵਤਾਰ ਸਿੰਘ ਕਲੰਜਰ, ਲਾਲ ਸ਼ਾਹ ਅਮਰਕੋਟ, ਚਾਨਣ ਸਾਹ ਅਮਰਕੋਟ, ਸਾਬਕਾ ਚੇਅਰਮੈਨ ਡਾ. ਬਲਵਿੰਦਰ ਸਿੰਘ ਬਾਜਵਾ ਅਮਰਕੋਟ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਿੱਟ, ਸੁਰਿੰਦਰਪਾਲ ਸਿੰਘ ਘਰਿਆਲੀ ਤੋ ਇਲਾਵਾ ਹਜਾਰਾਂ ਦੀ ਗਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।
Punjab Post Daily Online Newspaper & Print Media