Sunday, March 15, 2026

ਟਿੱਕਾ ਤੇ ਢੋਟ ਨੇ ਵਾਰਡ ਨੰਬਰ 40 ‘ਚ 4 ਕਰੋੜ ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰਆਤ

ਚਾਟੀਵਿੰਡ ਤੋਂ ਸੁਲਤਾਨਵਿੰਡ ਚੌਕ ਤੱਕ ਸੜਕ ਬਨਣ ਨਾਲ ਦਾ ਸ਼ਹਿਰੀਆਂ ਨੂੰ ਪੁੱਜੇਗਾ ਵੱਡਾ  ਲਾਭ- ਅਮਰਬੀਰ ਢੋਟ

ppn0101201723
ਅੰਮ੍ਰਿਤਸਰ, 1 ਜਨਵਰੀ  (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱੱਖਣੀ ਦੀ ਨਗਰ ਨਿਗਮ ਵਾਰਡ ਨੰਬਰ 40 ਵਿੱਚ ਚੌਕ ਚਾਟੀਵਿੰਡ ਤੋਂ ਸੁਲਤਾਨਵਿੰਡ ਰੋਡ ਤੱਕ ਜੋ ਬੰਦ ਕੀਤੇ ਗਏ ਬਰਸਾਤੀ ਨਾਲੇ ਉਪਰ ਸੜਕ ਬਣਾਈ ਜਾ ਰਹੀ ਹੈ, ਉਸ ਨਾਲ ਸ਼ਹਿਰੀਆਂ ਤੇ ਇਲਾਕਾ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ।ਅੱਜ ਵਾਰਡ ਕੌਂਲਸਰ ਤੇ ਫੈਡਰੇਸ਼ਨ ਮਹਿਤਾ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋੇਟ ਨਾਲ ਮਿਲ ਕੇ ਇਸ ਸੜਕ ਸਮੇਤ 4 ਕਰੋੜ ਦੇ ਵਿਕਾਸ ਕਾਰਜਾਂ ਦੇ ਕੰਮ ਦਾ ਸ਼ੁਭਅਰੰਭ ਕਰਨ ਉਪਰੰਤ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਜਥਾ ਸ਼ਹਿਰੀ ਦੇ ਐਕਟਿੰਗ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਚਾਟੀਵਿੰਡ ਚੌਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੇੜਿਓਂ ਲੰਘਦੀ ਸਰਕੂਲਰ ਰੋਡ ‘ਤੇ ਆਵਜਾਈ ਜਿਆਦਾ ਹੋਣ ਕਰਕੇ ਜੋ ਜਾਮ ਲੱਗਦੇ ਹਨ ਉਹ ਟਰੈਫਿਕ ਵੀ ਨਵੀਂ ਸੜਕ ‘ਤੇ ਤਬਦੀਲ ਹੋਣ ਨਾਲ ਸ਼ਰਧਾਲੂ ਸੰਗਤਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਹੋਣ ਵਾਲੇ ਹਾਦਸੇ ਵੀ ਘਟਣਗੇ।
ਇਸ ਸਮੇਂ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਬਰਸਾਤੀ ਨਾਲੇ ਉਪਰ ਬਣਾਈ ਜਾ ਰਹੀ ਇਸ ਸੜਕ ਨਾਲ ਇਲਾਕਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ, ਜਿਸ ਨਾਲ ਇਲਾਕੇ ਵਿਚੱ ਰੋਜਗਾਰ ਵੀ ਵਧੇਗਾ।ਉਨਾਂ ਦੱਸਿਆ ਕਿ ਵਾਰਡ ਦੀਆਂ ਵੱਖ ਵੱਖ ਅਬਾਦੀਆਂ ਕੋਟ ਰਲੀਆ ਰਾਮ, ਬਹਾਦਰ ਨਗਰ, ਗੁਰੂ ਰਾਮ ਦਾਸ ਨਗਰ, ਕੋਟ ਬਾਬਾ ਦੀਪ ਸਿੰਘ, ਰਾਂਝੇ ਦੀ ਹਵੇਲੀ ਅਤੇ ਗੁਰੂ ਨਾਨਕ ਪੁਰਾ ਵਿੱਚ ਇੰਟਰਲਾਕਿੰਗ ਟਾਇਲਾਂ ਵੀ ਲਗਾਈਆ ਜਾ ਰਹੀਆਂ ਹਨ, ਜਿੰਨਾਂ ਨਾਲ ਇਲਾਕੇ ਦੀ ਖੂਬਸੂਰਤੀ ਵਧੇਗੀ।ਢੋਟ ਨੇ ਕਿਹਾ ਕਿ ਵਾਰਡ ਦੀਆਂ ਪਾਰਕਾਂ ਦਾ ਵੀ ਲਾਈਟਾਂ ਲਗਾ ਕੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਜੋ ਜਲਦ ਮੁਕੰਮਲ ਕਰਵਾ ਦਿੱਤਾ ਜਾਵੇਗਾ।ਇਸ ਮੌਕੇ ਬੀ.ਸੀ ਵਿੰਗ ਦੇ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਜੋਕੇ, ਮਨਿੰਦਰ ਸਿੰਘ ਸਿਮਰਨ, ਪੂਰਨ ਸਿੰਘ ਮੱਤੇਵਾਲ, ਗਗਨਦੀਪ ਸਿੰਘ, ਅਜੀਤਪਾਲ ਸੈਣੀ, ਗੁਰਮੀਤ ਸਿੰਘ ਸੁਰਸਿੰਘ, ਸੁਰਜੀਤ ਸਿੰਘ ਸੰਧੂ, ਅਜੇਬੀਰਪਾਲ ਸਿੰਘ ਰੰਧਾਵਾ, ਇੰਦਰਪਾਲ ਸਿੰਘ ਜੋਲੀ, ਹਰਪ੍ਰੀਤ ਸਿੰਘ ਲਾਲੀ, ਹਰਭਜਨ ਸਿੰਘ, ਗੁਰਦਿਆਲ ਸਿੰਘ ਹੁੰਦਲ, ਗੁਰਵਿੰਦਰ ਸਿੰਘ ਚਾਵਲਾ, ਕੁਲਵਿੰਦਰ ਸਿੰਘ ਢੋਟ, ਯੁਵਰਾਜ ਸਿੰਘ ਚੌਹਾਨ ਅਤੇ ਮਨਜੀਤ ਸਿੰਘ ਬੂਟਾ, ਸਿਮਰਨਜੀਤ ਸਿੰਘ ਭੁੱਲਰ, ਜਗਪ੍ਰੀਤ ਸਿੰਘ ਮਨੀ ਆਦਿ ਵੀ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply