Sunday, March 15, 2026

ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਅਗਵਾਈ ‘ਚ ਹੋਇਆ ਆਈਫਾ ‘ਨਿਊ ਯੀਅਰ ਸੈਲੀਬ੍ਰੇਸ਼ਨ 2017’

ppn0101201721
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ)- ਆਈਫਾ ਵੱਲੋਂ ਇਸ ਸਾਲ ਵਿੰਟਰ ਫੀਸਟਾ ਦੀ ਸ਼ੁਰੂਆਤ ਨਿਊ ਯੀਅਰ ਸੈਲੀਬ੍ਰੇਸ਼ਨ 2017 ਦਾ ਆਯੋਜਨ ਕਰ ਕੇ ਕੀਤੀ।‘ਨਿਊ ਯੀਅਰ ਸੈਲੀਬ੍ਰੇਸ਼ਨ 2017’ ਦਾ ਸਾਰਾ ਪ੍ਰੋਗਰਾਮ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਸ੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ।ਮਨੋਰੰਜਕ ਪੇਸ਼ਕਾਰੀਆਂ ਤੋਂ ਇਲਾਵਾ ਦਰਸ਼ਕਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਨਿਲਾਮ ਘਰ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ।ਪ੍ਰੋਗਰਾਮ ਵਿੱਚ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸ਼ਮਾ ਰੌਸ਼ਂ ਕਰਨ ਉਪਰੰਤ ਡਾ. ਪੀ.ਐਸ ਗਰੋਵਰ ਨੇ ਇੰਟਰ ਆਰਟ ਫੀਸਟਾ ਦੀ ਸ਼ੁਰੂਆਤ ਅਤੇ ਇਸ ਦੇ ਮੁੱਖ ਮਕਸਦ ਬਾਰੇ ਜਾਣਕਾਰੀ ਦਿੱਤੀ।ਮੰਚ ਦਾ ਸੰਚਾਲਨ ਮੈਡਮ ਰੇਖਾ ਮਹਾਜਨ ਅਤੇ ਅਰਵਿੰਦਰ ਸਿੰਘ ਭੱਟੀ ਵੱਲੋਂ ਕੀਤਾ ਗਿਆ।ਮੁੱਖ ਮਹਿਮਾਨ ਡਾ. ਰਜਿੰਦਰ ਮੋਹਨ ਸਿੰਘ ਛੀਨਾ ਨੇ ਆਰਟ ਗੈਲਰੀ ਵਿੱਚ ਆਈਆਂ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਅਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਵਿੱਚ ਰੋਟਰੀ ਕਲੱਬ ਅੰਮ੍ਰਿਤਸਰ ਦੀ ਐਸੋਸੀਏਸ਼ਨ ਹੈ।ppn0101201722
ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀਆਂ ਮੁਟਿਆਰਾਂ ਵੱਲੋਂ ਪੰਜਾਬਣ, ਰੈਂਪ ਵਾਕ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।ਲਿਟਲ ਲਾਈਨਜ ਪੰਜਾਬੀ ਗਰੁੱਪ ਦਾ ਭੰਗੜਾ, ਈ.ਆਈ.ਐਮ.ਈ ਵੱਲੋਂ ਅਧਿਆਪਕਾਂ ਦਾ ਭੰਗੜਾ ਅਤੇ  ਕੁਨਾਲ ਵੱਲੋਂ ਲਾਈਵ ਫਿਟਨੈਸ ਭੰਗੜਾ ਪੇਸ਼ ਕੀਤਾ ਗਿਆ।45 ਸਾਲ ਤੋਂ ਘੱਟ ਜੋੜਿਆਂ ਦਾ ਪੇਪਰ ਡਾਂਸ ਅਤੇ 45 ਸਾਲ ਤੋਂ ਵੱਧ ਜੋੜਿਆਂ ਦਾ ਕਪਲ ਡਾਂਸ ਕਰਵਾਇਆ ਗਿਆ।ਇਸ ਮੌਕੇ ਮੈਡਮ ਤਜਿੰਦਰ ਕੌਰ ਛੀਨਾ, ਅਰਵਿੰਦਰ ਸਿੰਘ ਚਮਕ ਅਤੇ ਪੁਸ਼ਪਿੰਦਰ ਸਿੰਘ ਗਰੋਵਰ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply