
ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਮ. ਪੀ ਡਾ. ਧਰਮਵੀਰ ਗਾਂਧੀ ਵਾਲੇ ‘ਪੰਜਾਬ ਫਰੰਟ’ ਵੱਲੋਂ ਅੱਜ 11 ਸੀਟਾਂ ਦਾ ਐਲਾਨ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਕੀਤਾ। ਬਠਿੰਡਾ ਜਿਲ੍ਹੇ ਦੇ ਭੁੱਚੋਂ ਰਖਵਾਂਕਰਨ ਹਲਕੇ ਤੋਂ ਪੰਜਾਬੀ ਗਾਇਕ ਸੋਮੀ ਤੁੰਗਵਾਲੀਆ ਨੂੰ ਵੀ ‘ਪੰਜਾਬ ਫਰੰਟ’ ਵੱਲੋਂ ਟਿਕਟ ਦਿੱਤੀ ਗਈ। ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਲੰਧਰ ਕੇਂਦਰੀ ਹਲਕੇ ਤੋਂ ਜਤਿੰਦਰ ਸਿੰਘ ਚੋਪੜਾ, ਜਲੰਧਰ ਬੈਸਟ ਤੋਂ ਗੁਰਪ੍ਰਸਾਦ ਥਾਪਾ, ਘਨੌਰ ਤੋਂ ਗੁਰਸੇਵਕ ਸਿੰਘ ਅੰਤਲ, ਬੁਢਲਾਡਾ ਤੋਂ ਬਿੰਦਰ ਸਿੰਘ ਮੋਜੀਆ, ਬੱਸੀ ਪਠਾਨ ਤੋਂ ਸਮੰਦਰ ਸਿੰਘ, ਖੰਡਾ ਤੋਂ ਤਰਲੋਚਨ ਸਿੰਘ, ਨਿਹਾਲ ਸਿੰਘ ਵਾਲਾ ਤੋਂ ਜਰਮਨਜੀਤ ਸਿੰਘ, ਬਾਬਾ ਬਕਾਲਾ ਤੋਂ ਕੇਵਲਜੀਤ ਸਿੰਘ, ਫ਼ਰੀਦਕੋਟ ਤੋਂ ਹਰਿੰਦਰਪਾਲ ਕੌਰ, ਮੌਹਾਲੀ ਤੋਂ ਬਲਵਿੰਦਰ ਕੌਰ ਅਤੇ ਸੁਤਰਾਣਾ ਤੋਂ ਕੁਲਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ। ਭੁੱਚੋਂ ਰਖਵਾਂਕਰਨ ਹਲਕੇ ਤੋਂ ਉੱਘੇ ਪੰਜਾਬੀ ਗਾਇਕ ਸੋਮੀ ਤੁੰਗਵਾਲੀਆ ਨੂੰ ਟਿਕਟ ਮਿਲਣ ’ਤੇ ਉਹਨਾਂ ਦੇ ਜੱਦੀ ਪਿੰਡ ਵਿੱਚ ਤੁੰਗਵਾਲੀ ਵਿੱਚ ਖ਼ੁਸੀ ਦਾ ਮਾਹੌਲ ਬਣ ਗਿਆ। ਟਿਕਟਾਂ ਦੇ ਐਲਾਨ ਕਰਨ ਮੌਕੇ ਪ੍ਰੋ. ਮਨਜੀਤ ਸਿੰਘ ਅਤੇ ਹੋਰ ਆਗੂ ਵੀ ਸ਼ਾਮਲ ਸਨ। ਚੰਡੀਗੜ੍ਹ ’ਚ ਡਾ. ਗਾਂਧੀ ਤੇ ਪ੍ਰੋ. ਮਨਜੀਤ ਸਿੰਘ ਟਿਕਟਾਂ ਦਾ ਐਲਾਨ ਕਰਦੇ ਹੋਏ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media