Monday, March 23, 2026

ਨੰਬਰਦਾਰ ਯੂਨੀਅਨ ਨੇ ਮੀਟਿੰਗ ਕਰਕੇ ਮੰਗਾਂ ਪੂਰੀਆਂ ਕਰਨ ਦੀ ਕੀਤੀ ਮੰਗ

ppn0301201711

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਪੰਜਾਬ ਨੰਬਰਦਾਰ ਯੂਨੀਅਨ ਦੀ ਇੱਕ ਮੀਟਿੰਗ ਤਹਿਸੀਲ ਪ੍ਰਧਾਨ ਬਲਜਿੰਦਰ ਸਿੰਘ ਨੰਬਰਦਾਰ ਰਾਮਕੋਟ ਦੀ ਪ੍ਰਧਾਨਗੀ ਵਿਚ ਸਥਾਨਕ ਸਵਾਮੀ ਵਿਵੇਕਾਨੰਦ ਪਾਰਕ ਵਿਚ ਹੋਈ। ਜਿਸ ਵਿਚ 2017 ਦੀਆਂ ਵਿਧਾਨਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੋ ਪਾਰਟੀ ਨੰਬਰਦਾਰਾਂ ਦੀਆਂ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰੇਗੀ ਯੂਨੀਅਨ ਉਸਦਾ ਸਮਰਥਨ ਕੇਗੀ। ਤਹਿਸੀਲ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਨੇ ਕਈ ਵਾਰ ਨੰਬਰਦਾਰਾਂ ਤੋਂ ਮੰਗ ਪੱਤਰ ਲੈਕੇ ਭਰੋਸਾ ਦੁਆਇਆ ਸੀ ਕਿ ਨੋਟੀਫਿਕੇਸ਼ਨ ਜਾਰੀ ਕਰਨਗੇ ਪਰ ਅੱਜ ਤੱਕ ਜਾਰੀ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮਗਾਂ ਵਿਚ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਵੇ, ਮਾਨਭੱਤਾ 5000 ਰੁਪਏ ਕੀਤਾ ਜਾਵੇ, ਬੱਸ ਪਾਸ ਦੀ ਮੁਫ਼ਤ ਸੁਵਿਧਾ ਦਿੱਤੀ ਜਾਵੇ, ਟੋਲ ਟੈਕਸ ਮਾਫ਼ ਕੀਤਾ ਜਾਵੇ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ, ਹਰਜੀਤ ਸ਼ਾਹਰੀ, ਮੀਤ ਪ੍ਰਧਾਨ ਮਦਨ ਕੁੱਕੜ, ਗੁਰਜੰਗ ਸਿੰਘ, ਪੂਰਨ ਸਿੰਘ, ਸੂਰਜ ਪ੍ਰਕਾਸ਼, ਓਮ ਪ੍ਰਕਾਸ਼, ਰਕੇਸ਼ ਕੁਮਾਰ, ਅਵਿਨਾਸ਼ ਚੰਦਰ, ਤਿਲਕ ਰਾਜ, ਬਿਹਾਰੀ ਲਾਲ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply