
ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਜਦੋਂ ਤੱਕ ਸਰੀਰ ਵਿਚ ਜਾਨ ਹੈ ਤਦ ਤੱਕ ਮੈਂ ਅਤੇ ਮੇਰਾ ਪਰਿਵਾਰ ਫਾਜ਼ਿਲਕਾ ਦੀ ਸੇਵਾ ਕਰਦਾ ਰਹੇਗਾ, ਨਾ ਤਾਂ ਮੈਂ ਕਿੱਧਰੇ ਜਾ ਰਿਹਾ ਹਾਂ ਅਤੇ ਨਾ ਹੀ ਮੇਰਾ ਪਰਿਵਾਰ। ਫਾਜ਼ਿਲਕਾਦੇ ਲੋਕਾਂ ਦੇ ਮੇਰੇ ਅਤੇ ਮੇਰੇ ਪਰਿਵਰ ਤੇ ਜਿਨੇ ਅਹਿਸਾਨ ਹਨ ਉਨ੍ਹਾਂ ਨੂੰ ਮੈਂਸ ਸਾਰੀ ਉਮਰ ਉਤਾਰ ਨਹੀਂ ਸਕਦਾ। ਇਹ ਗੱਲ ਅੱਜ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਮਹਿੰਦਰ ਕੁਮਾਰ ਰਿਣਵਾ ਨੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਕਹੀ। ਉਨ੍ਹਾਂ ਕਿਹਾ ਕਿ 25 ਵਰ੍ਹਿਆਂ ਤੋਂ ਤਾਂ ਉਹ ਖੁਦ ਕਾਂਗਰਸ ਪਾਰਟੀ ਅਤੇ ਇਲਾਕੇ ਦੀ ਸੇਵਾ ਕਰ ਰਹੇ ਹਨ। ਡਾ. ਰਿਣਵਾ ਨੇ ਸਰਹੱਦੀ ਪਿੰਡਾਂ ਤੇਜਾ ਰੁਹੇਲਾ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ ਅਤੇ ਗੁਲਾਬਾ ਭੈਣੀ ਵਿਚ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਬੀਤੇ 10 ਵਰ੍ਹਿਆਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਪੂਰੇ ਪੰਜਾਬ ਨੂੰ ਬੁਰੀ ਤਰ੍ਹਾਂ ਲੁਟਿਆ ਹੀ ਨਹੀਂ ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿਚ ਧੱਕ ਕੇ ਬਰਬਾਦ ਵੀ ਕੀਤਾ ਹੈ। ਅੱਜ ਹਜ਼ਾਰਾਂ ਪੜ੍ਹੇ ਲਿਖੇ ਨੋਜ਼ਵਾਨ ਬੇਰੁਜ਼ਗਾਰ ਆਪਣੇ ਹੱਕਾਂ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਆਪਣਾ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦੀ ਰਾਹ ਤੇ ਜਾਣ ਨੂੰ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਜ਼ਗਾਰ ਦੇਣ ਦੀ ਯੋਜਨਾ ਸਬੰਧੀ ਦੱਸਿਆ ਕਿ ਕਾਂਗਰਸ ਸਰਕਾਰ ਬਣਨ ਤੇ ਹਰ ਘਰ ਵਿਚ ਇੱਕ ਵਿਅਕਤੀ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਅਤੇ ਜਦੋਂ ਤੱਕ ਰੋਜ਼ਗਾਰ ਨਹੀਂ ਮਿਲਦਾ ਤਦ ਤੱਕ ਸਰਕਾਰ 2500 ਰੁਪਏ ਪ੍ਰਤੀ ਮਹੀਨਾ ਰੋਜ਼ਗਾਰ ਭੱਤਾ ਦੇਵੇਗੀ। ਉਨ੍ਹਾਂ ਕਿਹਾ ਕਿ ਜਨਤਾ ਕਾਂਗਰਿਸ ਦੇ ਨਾਲ ਹੈ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਪੂਰਨ ਰੂਪ ਨਾਲ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਕਾਂਗਰਸ ਆਗੂ ਕੇਵਲ ਕ੍ਰਿਸ਼ਨ, ਲੇਖ ਰਾਜ ਕੰਬੋਜ, ਖੁਸ਼ਹਾਲ ਸਿੰਘ, ਪ੍ਰੇਮ ਸਿੰਘ, ਕੁਲਦੀਪ ਭੁੱਲਰ, ਸੰਦੀਪ ਨਾਗਪਾਲ, ਕਾਲਾ ਧੂੜੀਆ, ਜਰਨੈਲ ਸਿੰਘ, ਖਾਨ ਸਿੰਘ, ਜੋਗਿੰਦਰ ਸਿੰਘ, ਰਾਮ ਸਿੰਘ, ਲਛਮਣ ਭਗਤ, ਪੂਰਨ ਸਿੰਘ, ਗੁਰਨਾਮ ਸਿੰਘ, ਦਲੀਪ ਸਿੰਘ ਨੰਬਰਦਾਰ, ਸ਼ੇਰ ਸਿੰਘ ਕਾਵਾਂਵਾਲੀ, ਕੁਲਵੰਤ ਮੁਜੈਦੀਆ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …
Punjab Post Daily Online Newspaper & Print Media