Sunday, March 22, 2026

ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਰਾਸ਼ਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਵੰਡਿਆ

ACD Systems Digital Imaging
ACD Systems Digital Imaging

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਸਮਾਜ ਸੇਵਾ ਵਿਚ ਅਗਾਂਹਵਧੂ ਉਮੀਦ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ 30 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਮਹੀਨੇਵਾਰ ਰਾਸ਼ਨ ਵੰਡਿਆ ਗਿਆ ਅਤੇ 35 ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਗਈ।ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋਂ 30 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਮਹੀਨੇੇਵਰ ਰਾਸ਼ਨ ਵੰਡਣ ਦੇ ਨਾਲ ਨਾਲ 35 ਜ਼ਰੂਰਤਮੰਦ ਵਿਦਿਆਰਥੀਆ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਵੀ ਵੰਡਿਆ ਗਿਆ।ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਸਾਰਿਆਂ ਪਰਿਵਾਰਾਂ ਅਤੇ ਸੁਸਾਇਟੀ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਗਈ।ਇਸ ਮੌਕੇ ਸੁਸਾਇਟੀ ਮੈਂਬਰ ਪ੍ਰੇਮ ਸਾਗਰ ਝਾਂਬ, ਸੁਰੇਸ਼ ਸ਼ਰਮਾ, ਰਕੇਸ਼ ਨਾਗਪਾਲ, ਪ੍ਰੇਮ ਨਾਥ ਡੋਡਾ, ਓਮ ਪ੍ਰਕਾਸ਼ ਸ਼ਰਮਾ, ਰਕੇਸ਼ ਰਾਣੀ ਖੁੰਗਰ, ਰਾਜੀਵ ਜਸੂਜਾ, ਸ਼ੀਬੂ ਨੰਬਰਦਾਰ, ਬੀਰਾ ਕੁੱਕੜ, ਰਮੇਸ਼ ਚੰਦਰ ਸਮੇਤ ਹੋਰ ਮੈਂਬਰ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply