
ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ)- ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਜ਼ਰੂਰਤਮੰਦ ਔਰਤਾਂ ਦੇ ਲਈ ਸ਼ੁਰੂ ਕੀਤੀ ਗਈ ਉਜਵਲਾ ਸਕੀਮ ਦੇ ਤਹਿਤ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਤਿੰਨ ਪਿੰਡਾਂ ਬੇਗਾਂਵਾਲੀ, ਹੀਰਾਂ ਵਾਲੀ ਅਤੇ ਸਾਬੂਆਣਾ ਦੀਆਂ ਅੋਰਤਾਂ ਨੂੰ ਗੈਸ ਕੁਨੈਕਸ਼ਨ ਅਤੇ ਚੁਲੇ ਵੰਡੇ। ਸੰਬੋਧਤ ਕਰਦੇ ਹੋਏ ਮੰਤਰੀ ਸ਼੍ਰੀ ਜਿਆਣੀ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਦਿਹਾਤੀ ਖੇਤਰ ਵਿਚ ਖਾਣਾ ਪਕਾਉਣ ਲਈ ਵਰਤੋਂ ਵਿਚ ਆਉਣ ਵਾਲਾ ਅਸ਼ੁੱਧ ਬਾਲਣ ਦੀ ਥਾਂ `ਤੇ ਸ਼ੁੱਧ ਐਲ.ਪੀ.ਜੀ ਗੈਸ ਦੀ ਵਰਤੋਂ ਅਤੇ ਮਹਿਲਾ ਸਸ਼ਕਤੀਕਰਨ ਨੂੰ ਵਧਾਉਣਾ ਹੈ ਅਤੇ ਔਰਤਾਂ ਦੀ ਸਿਹਤ ਦੀ ਸੁਰੱਖਿਆ ਕਰਨਾ ਵੀ ਹੈ ਉਨ੍ਹਾਂ ਦੱਸਿਆ ਕਿ ਜੀਵਨ ਦੇ ਲਈ ਖਤਰਨਾਕ ਬਾਲਣ ਦੀ ਵਰਤੋਂ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਵਿਚ ਸਹਾਇਤਾ ਮਿਲੇਗੀ ਅਤੇ ਸਿਹਤ ਦੇ ਗੱਭੀਰ ਖਤਰੇ ਵੀ ਘੱਟ ਹੋਣਗੇ। ਉਨ੍ਹਾਂ ਦੱਸਿਆ ਕਿ ਅਸ਼ੁੱਧ ਬਾਲਣ ਤੇ ਖਾਣਾ ਪਕਾਉਣ ਕਾਰਨ ਭਾਰਤ ਵਿਚ ਹੋਣ ਵਾਲੀਆਂ ਮੋਤਾਂ ਦੀ ਗਿਣਤੀ ਘੱਟ ਹੋਵੇਗੀ ਅਤੇ ਘਰ ਦੇ ਅੰਦਰ ਹਵਾ ਪ੍ਰਦੁਸ਼ਨ ਵਿਚ ਤੇਜ਼ ਕਿਟਾਨੂਆਂ ਦੇ ਕਾਰਨ ਨੋਜ਼ਵਾਨ ਬੱਚਿਆਂ ਵਿਚ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇਗਾ। ਇਸ ਮੌਕੇ ਪਿੰਡ ਬੇਗਾਂਵਾਲੀ ਦੇ ਸਰਪੰਚ ਕ੍ਰਿਸ਼ਨ ਲਾਲ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਮ ਕੁਮਾਰ ਸੋਨੀ, ਅਸ਼ੋਕ ਕੁਮਾਰ ਸਾਬੂਆਣਾ, ਗੁੱਡੀ ਦੇਵੀ ਅਤੇ ਬਲਜੀਤ ਸਹੋਤਾ ਅਤੇ ਹੋਰ ਭਾਜਪਾ ਵਰਕਰ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media