Wednesday, November 25, 2026

ਰੋਜ਼ਾਨਾਂ ਬੈਂਕ ਅੱਗੇ ਖੜੇ ਲੋਕਾਂ ਦੀ ਚਾਹ/ਨਾਸ਼ਤੇ ਨਾਲ ਫ੍ਰੀ ਸੇਵਾ ਕਰ ਰਿਹਾ ਹੈ ਟੈਕਸੀ ਡਰਾਈਵਰ ਅਮਰੀਕ ਸਿੰਘ

ppn0901201720ਗੁਰਦਾਸਪੁਰ, 9 ਜਨਵਰੀ (ਗਗਨਦੀਪ ਸਿੰਘ ਰਿਆੜ)- ਜਿਥੇ ਨੋਟਬੰਦੀ ਨੂੰ ਲੈ ਕੇ ਬੈਕਾਂ ਅੱਗੇ ਭੁੱਖ ਪਿਆਸੇ ਲੋਕਾਂ ਦੀਆਂ ਲੰੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ, ਉਥੇ ਦੂਸਰੇ ਪਾਸੇ ਇਹਨਾਂ ਲੋਕਾਂ ਦੀ ਸਹਾਇਤਾ ਲਈ ਪਿਛਲੇ ਇੱਕ ਮਹੀਨੇ ਤੋਂ ਉਪਰ ਲਗਤਾਰ ਸਵੇਰੇ ਰੋਜ਼ਾਨਾ ਚਾਹ / ਪਕੋੜਿਆਂ ਦੀ ਫ੍ਰੀ ਸੇਵਾ ਕਰ ਰਿਹਾ ਹੈ ਇਕ ਟੈਕਸੀ ਡਰਾਇਵਰ।ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਮੂਹਰੇ ਫ੍ਰੀ ਚਾਹ ਤੇ ਨਾਸ਼ਤੇ ਦੀ ਮਹਾਨ ਸੇਵਾ ਸੇਵਾ ਨਿਭਾਅ ਰਹੇ ਟੈਕਸੀ ਸਟੈਂਡ ਯੂਨੀਅਨ ਆਗੂ ਅਮਰੀਕ ਸਿੰਘ ਮੀਕਾ ਵਾਸੀ ਹਰਚੋਵਾਲ ਬਾਰੇ ਬੈਕ ਅੱਗੇ ਲਾਈਨਾਂ `ਚ ਖੜੇ ਲੋਕਾਂ ਨੇ ਦੱਸਿਆ ਕਿ ਸਵੇਰੇ ਤੋਂ ਹੀ ਬੈਕਾਂ ਅੱਗੇ ਲਾਈਨਾਂ ਖੜੇ ਬੈਂਕ ਦੇ ਗ੍ਰਾਹਕਾਂ ਨੂੰ ਅਮਰੀਕ ਸਿੰਘ ਮੀਕਾ ਵੱਲੋ ਰੋਜ਼ਾਨਾ ਗਰਮਾ-ਗਰਮ ਚਾਹ ਨਾਲ ਨਾਸ਼ਤਾ ਕਰਵਾਉਣਾ ਵੱਡਾ ਪੁੰਨ ਦਾ ਕੰਮ ਹੈ।ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਬੈਂਕਾਂ ਵਲੋਂ ਗ੍ਰਾਹਕਾਂ ਲਈ ਪਾਣੀ ਤੱਕ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਇਹੀ ਕਾਰਣ ਹੈ ਕਿ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਵਾਰੀ ਦੀ ਉਡੀਕ ਵਿੱਚ ਬੈਂਕਾਂ ਅੱਗੇ ਖੜ੍ਰੇ ਭੁੱਖੇ ਪਿਆਸੇ ਲੋਕਾਂ ਦੀ ਨਿਸ਼ਕਾਮ ਸੇਵਾ ਕਰ ਰਿਹਾ ਅਮਰੀਕ ਸਿੰਘ ਕਾਫੀ ਚਰਚਾ ਵਿਚ ਹੈ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply