
ਬਟਾਲਾ, 11 ਜੂਨ (ਨਰਿੰਦਰ ਬਰਨਾਲ) – ਬਟਾਲਾ ਇਲਾਕੇ ਦੇ ਕਥਾਵਾਚਕ ਗਿਆਨੀ ਗੁਰਮੁੱਖ ਸਿੰਘ ਖਾਲਸਾ ਦੀ ਨਿਯੁਕਤੀ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਕਥਾ ਕਰਨ ਦੀ ਲਗਾਈ ਗਈ ਹੈ| ਸਾਮ ਵੇਲੇ ਦੀ ਕਥਾ ਕਰਕੇ ਸੰਗਤਾਂ ਨੂੰ ਵਾਹਿਗੂਰੂ ਨਾਮ ਜੋੜਿਆ ਕਰਨਗੇ | ਜਿਕਰ ਯੋਗ ਹੈ ਕਿ ਗਿਆਨੀ ਗੁਰਮੁੱਖ ਸਿੰਘ 2002 ਤੋ ਦਿੱਲੀ ਦੇ ਵੱਖ ਵੱਖ ਗੁਰੂਦੁਆਰਿਆਂ ਵਿਚ ਕਥਾ ਦੀ ਸੇਵਾ ਨਿਭਾਊਦੇ ਰਹੇ ਹਨ| ਸਾਲ 2008 ਤੋ ਯੂ ਪੀ ਵਿਚ ਸਿਖ ਮਿਸਨ ਹਾਪੁੜ ਵਿਚ ਵੱਖ ਵੱਖ ਇਲਾਕਿਆਂ ਵਿਚ ਕਥਾ ਵਾਚਕ ਦੀ ਸੇਵਾ ਨਿਭਾ ਚੁੱਕੇ ਹਨ| ਸਿਖੀ ਪ੍ਰਚਾਰ ਤੇ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਨ ਦੇ ਨਾਲ ਮਿਠ ਬੋਲੜੇ ਸੁਭਾਆ ਦੇ ਮਾਲਕ ਗੁਰੂ ਦੁਆਰਾ ਕੰਥ ਸਾਹਿਬ ਬਟਾਲਾ ਵਿਖੇ ਸੰੰਗਤਾ ਨੂੰ ਕਥਾ ਕੀਰਤਨ ਨਾਲ ਜੋੜਿਆ ਕਰਨਗੇ|
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media