Sunday, August 30, 2026

ਡਿਪਟੀ ਕਮਿਸ਼ਨਰ ਨੇ ਖਰੀਦੋ ਫ਼ਰੋਖਤ ਕਰਨ ਸਮੇਂ ਕੈਸ਼ਲੈਸ ਪੇਮੈਂਟ ਕਰਨ ਵਾਲਿਆਂ ਨੂੰ ਕੀਤਾ ਸਨਮਾਨਿਤ

ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਲੋਕਾਂ ਨੂੰ ਨਕਦੀ ਰਹਿਤ ਲੈਣ-ਦੇਣ ਕਰਨ ਨੂੰ ਤਰਜੀਹ ਦੇਣ ਲਈ

PPN1301201708

ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਇੱਥੇ ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ।ਇੰਨ੍ਹਾਂ ਸਨਮਾਨਤ ਹੋਣ ਵਾਲਿਆਂ ਵਿਚ ਦੀਪਕ ਕੁਮਾਰ, ਬਲਵਿੰਦਰ ਸਿੰਘ ਅਤੇ ਰਤਨ ਲਾਲ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਨਕਦੀ ਰਹਿਤ ਲੈਣ ਦੇਣ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਨਾਲ ਸਾਨੂੰ ਵਸਤਾਂ ਦੀ ਖਰੀਦੋ ਫਰੋਖਤ ਕਰਨ ਵਿਚ ਦਿੱਕਤ ਨਹੀਂ ਆਵੇਗੀ।ਉਨ੍ਹਾਂ ਦੱਸਿਆ ਕਿ  ਯੂ.ਐਸ.ਐਸ.ਡੀ (*99#) ਈ-ਵੋਲਟੈਸ ਜਿਵੇਂ ਕਿ ਪੇਅ.ਟੀ.ਐਮ, ਪੋਜ ਮਸ਼ੀਨ ਤੇ ਸਵਾਈਪ ਕਰਨ ਆਦਿ ਤਕਨੀਕਾਂ ਨਾਲ ਸੌਖੇ ਤਰੀਕੇ ਨਾਲ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਮੌਕੇ ਡਿਜੀਟਲ ਆਰਮੀ ਦੀ ਟੀਮ ਦੇ ਮੈਂਬਰ ਵੀ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply