Saturday, March 21, 2026

ਧਾਰਮਿਕ ਦੀਵਾਨਾਂ ਦੀ ਲੜੀ ‘ਚ ਰਹਰਾਸਿ ਸਾਹਿਬ ਦੀ ਵੀਚਾਰ

PPN110612
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਰਹਰਾਸਿ ਬਾਣੀ ਦੇ ਸ਼ੁੱਧ ਉਚਾਰਨ ਮੌਕੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਸ਼ਾਮ ਦੇ ਦੀਵਾਨ ਵਿਚ ਸੋਦਰ ਰਹਰਾਸਿ ਪਾਠ ਦੇ ਸਲੋਕਾਂ ਦੇ ਸ਼ੁੱਧ ਉਚਾਰਨ ਕਰਦਿਆਂ ਸੰਗਤਾਂ ਨੂੰ ਬਾਣੀ ਦੇ ਸ਼ਬਦਾਂ ਦੇ ਅਰਥ ਸਮਝਾਦਿਆਂ ਕਿਹਾ ਕਿ ਗਲਤ ਬਾਣੀ ਪੜਣ ਨਾਲ ਅਰਥ ਕੁਝ ਦਾ ਕੁਝ ਬਣ ਜਾਂਦੇ ਹਨ ਜਿਸ ਨਾਲ ਬਾਣੀ ਪੜਣ ਵਾਲੇ ਨੂੰ ਕੋਈ ਫਲ ਨਹੀ ਮਿਲਦਾ।  ਸਮਾਗਮ ਦੀ ਸ਼ੁਰੂਆਤ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਵਲੋਂ ਸ਼ਬਦ ਕੀਰਤਨ ਨਾਲ ਅਰੰਭਤਾ ਕੀਤੀ ਗਈ।  ਸਮਾਗਮ ਦੀ ਅਰਦਾਸ ਭਾਈ ਬੂਟਾ ਸਿੰਘ ਮੁੱਖ ਗੰ੍ਰਥੀ ਵਲੋਂ ਕੀਤੀ ਗਈ। ਰਾਤ ਦੇ ਦੀਵਾਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply