ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ)- ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਦੇ ਨਿਰਦੇਸ਼ਾਂ ਮੁਤਾਬਕ 9 ਤੋਂ 15 ਜਨਵਰੀ ਤੱਕ ਮਨਾਏ ਜਾ ਰਹੇ ਸੜ੍ਹਕ ਸੁਰੱਖਿਆ ਹਫ਼ਤੇ ਦੇ ਤਹਿਤ ਟ੍ਰੈਫ਼ਿਕ ਪੁਲਸ ਵੱਲੋਂ ਟ੍ਰੈਫਿਕ ਪੁਲਸ ਇੰਚਾਰਜ਼ ਹਰਦੇਵ ਸਿੰਘ ਦੀ ਅਗਵਾਈ ਵਿਚ ਵ੍ਹੀਕਲ ਚਾਲਕਾਂ ਨੂੰ ਟ੍ਰੈਫਿਕ ਨਯਮਾਂ ਦੀ ਜਾਣਕਾਰੀ ਦਿੰਦੇ ਹੋਏ ਵ੍ਹੀਕਲਾਂ ਤੇ ਰਿਫਲੈਕਟਰ ਲਗਾਏ ਗਏ।ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਨੇੜੇ ਟ੍ਰੈਫ਼ਿਕ ਪੁਲਸ ਇੰਚਾਰਜ਼ ਹਰਦੇਵ ਸਿੰਘ ਵੱਲੋਂ ਵ੍ਹੀਕਲ ਚਾਲਕਾਂ ਨੂੰ ਰੋਕਕੇ ਟ੍ਰੈਫ਼ਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਉਥੇ ਹੀ ਬਿਨਾ ਹੈਲਮੈਟ ਪਾਏ ਮੋਟਰ ਸਾਇਕਲ ਤੇ ਸਵਾਰ ਵ੍ਹੀਕਲ ਚਾਲਕਾਂ ਨੂੰ ਰੋਕਕੇ ਹੈਲਮੈਂਟ ਦੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਧੁੰਦ ਦਾ ਮੋਸਮ ਹੈ। ਇਸ ਲਈ ਵਾਹਣ ਚਾਲਕਾਂ ਨੂੰ ਆਪਣੇ ਵ੍ਹੀਕਲ ਘੱਟ ਰਫ਼ਤਾਰ ਨਾਲ ਚਲਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਕੁਝ ਮਾਪੇ ਛੋਟੇ ਛੋਟੇ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਦੇ ਦਿੰਦੇ ਹਨ ਜਿਸ ਨਾਲ ਕਿਸੇ ਵੀ ਸਮੇਂ ਸੜ੍ਹਕ ਹਾਦਸਾ ਹੋਣ ਦਾ ਡੱਰ ਬੱਣਿਆ ਰਹਿੰਦਾ ਹੈ।ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਨਾ ਦੇਣ। ਤਾਕਿ ਹੋਣ ਵਾਲੇ ਸੜ੍ਹਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਹਣ ਚਾਲਕਾਂ ਨੂੰ ਹਮੇਸ਼ਾਂ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਸੜ੍ਹਕ ਹਾਦਸਿਆਂ ਨੂੰ ਰੋਕਣ ਲਈ ਵ੍ਹੀਕਲਾਂ ਤੇ ਰਿਫਲੈਕਟਰ ਵੀ ਲਗਾਏ ਗਏ।ਇਸ ਮੌਕੇ ਐਚ.ਸੀ ਪਵਨ ਕੁਮਾਰ, ਐਚ.ਸੀ ਜੰਗੀਰ ਸਿੰਘ, ਐਚ.ਸੀ ਰਜਿੰਦਰ ਕੁਮਾਰ, ਮੇਜ਼ਰ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media