Monday, June 15, 2026

ਸ਼੍ਰੋਮਣੀ ਅਕਾਲੀ ਦਲ (ਬ) ਦਾ ਚੋਣ ਨਿਸ਼ਾਨ ਤੱਕੜੀ ਬਦਲਿਆ ਜਾਵੇ – ਭਾਈ ਰਵੇਲ ਸਿੰਘ, ਮਾੜੀ ਮੇਘਾ

ਭਿਖੀਵਿੰਡ, 16 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਚੋਣ ਨਿਸ਼ਾਨ ਤੱਕੜੀ ਬਦਲ ਦਿੱਤਾ ਜਾਵੇ ਤਾਂ ਧਰਮ ਦੇ ਨਾਮ `ਤੇ ਵੋਟ ਮੰਗਣੀ ਅਕਾਲੀ ਦਲ ਲਈ ਮੁਸ਼ਕਿਲ ਹੋ ਜਾਵੇਗੀ।

PPN1601201715

ਇਹਨਾ ਸ਼ਬਦਾਂ ਦਾ ਪਗਟਾਵਾ ਭਾਈ ਰਵੇਲ ਸਿੰਘ ਮਾੜੀ ਗੋੜਸਿੰਘ ਅਤੇ ਸਰੋਮਣੀ ਅਕਾਲੀ ਦਲ (ਅ) ਦੇ ਜਰਨਲ ਸਕੱਤਰ ਭਾਈ ਗੁਰਸਾਹਿਬ ਸਿੰਘ ਮਾੜੀ ਮੇਘਾ ਨੇ ਕੀਤਾ।ਉਹਨਾ ਤੱਕੜੀ ਨਿਸ਼ਾਨ ਬਦਲਣ ਦੀ ਚੋਣ ਕਮਿਸ਼ਨ ਤੋ ਮੰਗ ਕਰਦਿਆਂ ਕਿਹਾ ਕਿ ਬਾਬੇ ਨਾਨਕ ਦੀ ਤੱਕੜੀ ਤਾਂ ਹਮੇਸ਼ਾਂ ਸੱਚ ਤੋਲਦੀ ਹੈ, ਪਰ ਸਿਆਸੀ ਲੋਕ ਵੋਟਾਂ ਖਾਤਿਰ ਕਈ ਤਰਾਂ ਦੇ ਝੂਠ ਬੋਲ ਕੇ ਵੋਟਾਂ ਲੈਦੇ ਹਨ।ਉਨਾ ਕਿਹਾ ਕਿ ਬਾਦਲ ਸਰਕਾਰ ਵੇਲੇ ਤਾ ਗੁਰੂਘਰਾਂ ਅਤੇ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਹੋਈ ਹੈ। ਇਸ ਲਈ ਸਰੋਮਣੀ ਅਕਾਲੀ ਦਲ ਬਾਦਲ ਤੱਕੜੀ ਚੋਣ ਨਿਸ਼ਾਨ ਦਾ ਹੱਕਦਾਰ ਨਹੀ ਹੈਉਹਨਾ ਕਿਹਾ ਕਿ ਤੱਕੜੀ ਨੂੰ ਗੁਰੂਘਰਾਂ ਵਿਚ ਹੀ ਰਹਿਣ ਦਿਤਾ ਜਾਵੇ ਅਤੇ ਸਿਆਸੀ ਲੋਕਾਂ ਨੂੰ ਇਸ ਦੀ ਦੁਰਵਰਤੋ ਨਾ ਕਰਨ ਦਿਤੀ ਜਾਵੇ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply