ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਾਲਜ

ਪ੍ਰਿੰਸੀਪਲ ਡਾ: ਸੁਖਰਾਜ ਸਿੰਘ ਵਲੋਂ ਕੀਤਾ ਗਿਆ।ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ: ਸੁਰਜੀਤ ਸਿੰਘ, ਮੈਡਮ ਪ੍ਰੋ: ਜਗਜੀਵਨ ਕੌਰ ਵੀ ਮੌਜੂਦ ਸਨ।ਜਿਲਾ ਵੁਸੂ ਐਸੋਸੀਏਸ਼ਨ ਆਫ਼ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਅਤੇ ਕਾਲਜ ਮੈਨੇਮੈਂਟ ਨੇ ਵੁਸੂ ਸੈਂਟਰ ਚਲਾਉਣ ਲਈ ਐਸੋਸੀਏਸ਼ਨ ਲਈ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਹਰੇਕ ਸਹਿਯੋਗ ਦਾ ਵਿਸ਼ਵਾਸ ਵੀ ਦਿਵਾਇਆ।ਇਸ ਮੌਕੇ ਵਾਇਸ ਪ੍ਰਿੰਸੀਪਲ ਰਮੇਸ਼ ਚੰਦਰ, ਵੁਸੂ ਵਿਕਾਸ ਕਮੇਟੀ ਦੇ ਚੇਅਰਮੈਨ ਰਾਕੇਸ਼ ਨਰੂਲਾ, ਪ੍ਰੈਸ ਸਕੱਤਰ ਸੁਖਵਿੰਦਰ ਸੁੱਖਾ, ਕਮਲ ਵਾਧਵਾ, ਹਸੁਨ ਵਾਧਵਾ, ਵਿਜੈ ਮਿੰਤਲ, ਪ੍ਰਕਾਸ਼ ਕੁਮਾਰ,ਲਖਵੀਰ ਕੌਰ,ਗੁੰਜਨ ਕੁਮਾਰੀ, ਸਿਵਾਨੀ, ਅੰਜਲੀ, ਪ੍ਰਭਜੋਤ, ਪ੍ਰਦੀਪ ਸਿੰਘ ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media