Sunday, April 26, 2026

ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਕੁੱਲ 63 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਚਾਰ ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ  ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਕੁੱਲ 63 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।  ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 33 ਉਮੀਦਵਾਰਾਂ ਵੱਲੋਂ ਜਿਨ੍ਹਾਂ ਵਿਧਾਨ ਸਭਾ ਹਲਕਾ 79-ਜਲਾਲਾਬਾਦ ਤੋਂ 7, 80-ਫਾਜ਼ਿਲਕਾ ਤੋਂ 14, 81 -ਅਬੋਹਰ ਤੋਂ 6 ਅਤੇ 82-ਬੱਲੂਆਣਾ ਵਿਧਾਨ ਸਭਾ ਹਲਕੇ ਤੋਂ 6 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।

isha-kalia-dc
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਆਖ਼ਰੀ ਦਿਨ 79-ਜਲਾਲਾਬਾਦ ਤੋਂ ਮਲਕੀਤ ਸਿੰਘ ਨੇ ਬਹੁਜਨ ਸਮਾਜ ਪਾਰਟੀ, ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 2 ਸੈੱਟ, ਰਵਨੀਤ ਸਿੰਘ ਬਿੱਟੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਗੁਰਇਕਬਾਲ ਸਿੰਘ ਨੇ ਕਵਰਿੰਗ ਉਮੀਦਵਾਰ ਨੈਸ਼ਨਲ ਕਾਂਗਰਸ ਪਾਰਟੀ, ਮੁਖਤਿਆਰ ਸਿੰਘ ਅਤੇ  ਜੋਗਿੰਦਰ ਸਿੰਘ ਨੇ ਆਜਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਇਸ ਤਰ੍ਹਾਂ ਹੀ ਹਲਕਾ ਫਾਜ਼ਿਲਕਾ -80 ਤੋਂ ਹਰਜੀਤ ਸਿੰਘ ਬਹੁਜ਼ਨ ਸਮਾਜ ਪਾਰਟੀ, ਮਹਿੰਦਰ ਕੁਮਾਰ ਆਜ਼ਾਦ, ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਰਮੇਸ਼ ਕਟਾਰੀਆ ਆਜ਼ਾਦ, ਰਚਨਾ ਕਟਾਰੀਆ ਆਜ਼ਾਦ, ਸੁਰਜੀਤ ਕੁਮਾਰ ਭਾਰਤੀ ਜਨਤਾ ਪਾਰਟੀ, ਸ਼੍ਰੀਮਤੀ ਨਿਰਮਲਾ ਜਿਆਣੀ ਭਾਰਤੀ ਜਨਤਾ ਪਾਰਟੀ, ਮਹਿੰਦਰ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਜਸ਼ਨਦੀਪ ਕੌਰ ਆਮ ਆਦਮੀ ਪਾਰਟੀ, ਨਗਿੰਦਰ ਸਿੰਘ ਆਜ਼ਾਦ, ਕੌਸ਼ਲ ਕੁਮਾਰ ਆਜ਼ਾਦ, ਕੀਰਤੀ ਚੌਧਰੀ ਆਪਣਾ ਪੰਜਾਬ ਪਾਰਟੀ ਅਤੇ ਸੁਰਿਆ ਪ੍ਰਕਾਸ਼ ਨੇ ਆਜ਼ਾਦ ਅਤੇ ਅਰੁਣ ਨੇ ਆਜ਼ਾਦ ਤੌਰ ਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤਰ੍ਹਾਂ ਹੀ ਵਿਧਾਨ ਸਭਾ 81 ਅਬੋਹਰ ਤੋਂ ਰਾਮ ਕੁਮਾਰ ਰੈਵਲਨਿਊਸਨਰੀ ਮਾਰਕਸ ਪਾਰਟੀ ਆਫ਼ ਇੰਡੀਆ, ਗੁਰਜੰਟ ਸਿੰਘ ਆਜ਼ਾਦ, ਨੱਥੂ ਰਾਮ ਆਜ਼ਾਦ, ਪ੍ਰਿਥੀ ਰਾਜ ਬਹੁਜਨ ਸਮਾਜ ਪਾਰਟੀ, ਦਿਲਬਾਗ ਸਿੰਘ ਪ੍ਰੇਮੀ ਅਤੇ ਸੁਨੀਲ ਨੇ ਆਜ਼ਾਦ ਤੌਰ ’ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤਰ੍ਹਾਂ ਹੀ ਹਲਕਾ ਬੱਲੂਆਣਾ -82 ਤੋਂ ਸਤੀਸ਼ ਕੁਮਾਰ ਬਹੁਜ਼ਨ ਸਮਾਜ ਪਾਰਟੀ, ਗੁਰਦੇਵ ਸਿੰਘ ਆਮ ਆਦਮੀ ਪਾਰਟੀ, ਵਿਨੋਦ ਕੁਮਾਰ ਆਜ਼ਾਦ, ਪ੍ਰਕਾਸ਼ ਸਿੰਘ ਭੱਟੀ ਸ਼੍ਰੋਮਣੀ ਅਕਾਲੀ ਦਲ ਬਾਦਲ, ਸ੍ਰੀਮਤੀ ਹਰਜੀਤ ਕੌਰ ਨੇ ਕਵਰਿੰਗ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਜੋਂ ਅਤੇ ਗੁਰਮੇਲ ਸਿੰਘ ਨੇ ਨੈਸ਼ਨਲ ਅਧਿਕਾਰ ਇਨਸਾਫ਼ ਪਾਰਟੀ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 19 ਜਨਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 21 ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply