Sunday, April 26, 2026

ਆਪਣੀ ਚਮੜੀ ਦੀਆਂ ਜੁੱਤੀਆਂ ਬਣਵਾ ਕੇ ਵੀ ਵਰਕਰਾਂ ਦਾ ਅਹਿਸਾਨ ਨਹੀਂ ਉਤਾਰ ਸਕਦਾ- ਜਿਆਣੀ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਵਰਕਰਾਂ ਦੀ ਮਿਹਨਤ ਦੀ ਬਦੋਲਤ ਹੀ ਮੈਨੂੰ ਇਸ ਇਲਾਕੇ ਵਿਚ ਪਹਿਚਾਣ ਮਿਲੀ। ਜੇਕਰ ਮੈਂ ਆਪਣੀ ਚਮੜੀ ਦੀਆਂ ਜੁਤੀਆਂ ਬਣਵਾਕੇ ਵਰਕਰਾਂ ਨੂੰ ਭੇਂਟ ਕਰਾਂ ਤਾਂ ਵੀ ਉਨ੍ਹਾਂ ਦਾ ਅਹਿਸਾਨ ਨਹੀਂ ਉਤਾਰ ਸਕਦਾ।ਇਹ ਵਿਚਾਰ ਭਾਜਪਾ ਵੱਲੋਂ ਸਥਾਨਕ ਆਨੰਦ ਪੈਲੇਸ ਵਿਚ ਕਰਵਾਏ ਆਮ ਇਜ਼ਲਾਸ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਅਕਾਲੀ ਭਾਜਪਾ ਵਰਕਰਾਂ ਨੂੰ ਸੰਬੋਧਤ ਕਰਦਿਆਂ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੀ ਘੜੀ ਆ ਚੁੱਕੀ ਹੈ। ਦੁਸ਼ਮਨ ਪਾਰਟੀਆਂ ਦੇ ਮਨਸੂਬਿਆਂ ਨੂੰ ਇੱਕ ਵਾਰ ਫਿਰ ਫਲਾਪ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦ ਕੋਲ ਉਨ੍ਹਾਂ ਦੇ ਵਿਰੋਧ ਵਿਚ ਕਹਿਣ ਲਈ ਕੁਝ ਵੀ ਨਹੀਂ ਹੈ, ਜਦਕਿ ਆਪਣੇ ਕੋਲ ਇਲਾਕੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਲੰਬੀ ਸੂਚੀ ਹੈ।

PPN1801201719 PPN1801201720
ਉਨ੍ਹਾਂ ਵਰਕਰਾਂ ਨੂੰ ਉਰਜ਼ਾ ਪ੍ਰਦਾਨ ਕਰਦੇ ਹੋਏ ਕਿਹਾ ਕਿ ਉਠੋ ਜਾਗੋ ਅਤੇ ਟੀਚੇ ਦਾ ਪਿੱਛਾ ਕਰੋ ਜਿੱਤ ਨਿਸ਼ਚਿਤ ਤੌਰ ’ਤੇ ਅਕਾਲੀ ਭਾਜਪਾ ਦੀ ਹੋਵੇਗੀ। ਉਨ੍ਹਾਂ ਕਿਹਾ ਕਿ 1992 ਤੋਂ ਹੁਣ ਤੱਕ ਫਾਜ਼ਿਲਕਾ ਦੀ ਜਨਤਾ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਵਰਕਰਾਂ ਦੀ ਮਿਹਨਤ ਦੀ ਬਦੋਲਤ ਹੀ ਉਨ੍ਹਾਂ ਨੂੰ ਤਿੰਨ ਵਾਰ ਜਿੱਤ ਪ੍ਰਾਪਤ ਹੋਈ ਹੈ। ਉੋਨ੍ਹਾਂ ਕਿਹਾ ਕਿ ਹੋ ਸਕਦਾ ਹੈ ਬੀਤੇ ਕਾਰਜਕਾਲ ਵਿਚ ਲੋਕਾਂ ਦੀ ਸੇਵਾ ਵਿਚ ਕੁਝ ਕਮੀ ਰਹਿ ਗਈ ਹੋਵੇ। ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰੋ। ਮੈਂ ਵਾਅਦਾ ਕਰਦਾ ਹਾਂ ਕਿ ਭਵਿੱਖ ਵਿਚ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਦਾ ਮੰਤਵ ਫਾਜ਼ਿਲਕਾ ਦਾ ਵਿਕਾਸ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ ਨਗਰ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਅਕਾਲੀ ਆਗੂ ਮਹਿੰਦਰ ਸਿੰਘ ਖਾਲਸਾ, ਚੇਅਰਮੈਨ ਡਾ. ਰਮੇਸ਼ ਵਰਮਾ ਸਮੇਤ ਹੋਰਨਾਂ ਆਗੂਆਂ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਨਾਅਰੇ ਦੇ ਨਾਲ ਤਨ, ਮਨ ਅਤੇ ਧਨ ਨਾਲ ਚੋਣ ਪ੍ਰਚਾਰ ਅਭਿਆਨ ਨੂੰ ਨਿਸ਼ਠਾ ਨਾਲ ਚਲਾਉਦ ਦਾ ਸੰਕਲਪ ਲਿਆ।
ਇਸ ਮੌਕੇ ਸ਼੍ਰੀਮਤੀ ਨਿਰਮਲਾ ਜਿਆਣੀ, ਬਜਰੰਗ ਲਾਲ ਗੁਪਤਾ, ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਸੰਦੀਪ ਗਿਲਹੋਤਰਾ, ਯੂਥ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸਤਿੰਦਰ ਸਿੰਘ ਕਾਠਪਾਲ ਸਵੀ, ਗੋਰਵ ਨਾਗਪਾਲ, ਲਵਲੀ ਕਾਠਪਾਲ, ਵਿਜੈ ਛਾਬੜਾ, ਅਸ਼ਵਨੀ ਫੁਟੇਲਾ, ਚੇਅਰਮੈਨ ਵਿਨੋਦ ਬਜਾਜ, ਭਾਜਯਮੋ ਜ਼ਿਲ੍ਹਾ ਪ੍ਰਧਾਨ ਰਾਣਾ ਸੰਧੂ, ਸਾਬਕਾ ਪ੍ਰਧਾਨ ਡਾ. ਵਿਨੋਦ ਜਾਂਗਿੜ, ਪਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਮੋਨਾ ਕਟਾਰੀਆ, ਬਲਾਕ ਪ੍ਰਧਾਨ ਰੀਨਾ ਖੁਰਾਣਾ, ਮਾਸਟਰ ਮਹਿੰਦਰ ਨਾਥ ਬਾਵਾ, ਮਨੋਜ਼ ਤ੍ਰਿਪਾਠੀ ਸਮੇਤ ਹੋਰ ਭਾਜਵਾ, ਭਾਜਯੁਮੋ, ਮਹਿਲਾ ਮੋਰਚਾ ਸਮੇਤ ਵੱਖ ਵੰਖ ਮੋਰਚਿਆਂ ਦੇ ਨੁਮਾਇੰਦੇ ਅਤੇ ਮੈਂਬਰ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply