
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ)- ਇਕ ਦਿਨ ਸਮਾਜ ਗਊ ਨੂੰ ਮਾਤਾ ਦਾ ਦਰਜਾ ਦਿਆ ਕਰਦਾ ਸੀ ਅਤੇ ਪੂਜਾ ਵੀ ਕਰਦੇ ਸਨ।ਪਰ ਅੱਜ ਲੋਕ ਦੁੱਧ ਨਾ ਦੇਣ ਵਾਲੀਆਂ ਗਊਆਂ ਨੂੰ ਅਵਾਰਾ ਛੱਡ ਦਿੰਦੇ ਹਨ,ਇਹ ਨਹੀ ਕਈ ਖੁਦਗਰਜ਼ ਲੋਕ ਦੁੱਧ ਦੇਣ ਵਾਲੀਆਂ ਗਊਆਂ ਨੂੰ ਵੀ ਦੁੱਧ ਚੋ ਕੇ ਖੁਲੀਆ ਛੱਡ ਦਿੰਦੇ ਹਨ ਤਾਂ ਕਿ ਤੁਰ ਫਿਰ ਕੇ ਆਪਣਾ ਢਿੱਡ ਭਰ ਲੈਣ ਜੋ ਕਿ ਆਮ ਵੇਖਿਆ ਗਿਆ ਹੈ ਕਿ ਦੁੱਧਾਰੂ ਗਊਆਂ ਵੀ ਗੰਦਗੀ ਦੇ ਢੇਰਾ ਤੇ ਗੰਦਗੀ ਖਾ ਰਹੀਆਂ ਹੁੰਦੀਆਂ ਹਨ ।ਜੋ ਕਿ ਸਾਡੇ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ।ਇਹ ਵਿਚਾਰ ਅਮਰ ਖਾਲਸਾ ਫਾਂਉਡੇਸ਼ਨ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ ਨੇ ਪਤਰਕਾਰਾਂ ਨਾਲ ਗਲਬਾਤ ਦੋਰਾਨ ਕੀਤੇ।ਖਾਲਸਾ ਨੇ ਕਿਹਾ ਕਿ ਅਜਿਹੇ ਲੋਕ ਖੁਦ ਪਾਪਾਂ ਦੇ ਭਾਗੀ ਬਣ ਰਹੇ ਹਨ ਅਤੇ ਗੰਦਗੀ ਖਾਣ ਤੇ ਲੋਕ ਦੁੱਧ ਚੋ ਕੇ ਵੇਚ ਰਹੇ ਹਨ ।ਜਿਸ ਨਾਲ ਦੁੱਧ ਰਾਹੀ ਕਈ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਧਾਰੂ ਗਊਆਂ ਨੂੰ ਅਵਾਰਾ ਨਾ ਛਡਿਆ ਜਾਵੇ। ਖਾਲਸਾ ਨੇ ਡੀ.ਸੀ. ਰਵੀ ਭਗਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਬੇਸਹਾਰਾ ਅਵਾਰਾ ਗਊਆਂ ਵਾਸਤੇ ਗਊਸ਼ਾਲਾ ਦੇ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ ਬੇਸਹਾਰਾ ਗਊਆਂ ਦੀ ਸਾਂਭ ਸਂਭਾਲ ਕੀਤੀ ਜਾ ਸਕੇ। ਇਸ ਮੌਕੇ ਅਮਰੀਕ ਸਿੰਘ ਖਹਿਰਾ,ਸਤਨਾਮ ਸਿੰਘ ਬੋਪਾਰਾਏ,ਬਾਬਾ ਪਰਮਜੀਤ ਸਿੰਘ ਮੂੱਲੈਚਕ, ਅਮਰੀਕ ਸਿੰਘ ਇੱਬਨ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media