Thursday, November 21, 2024

ਸਰਕਾਰ ਬੇਸਹਾਰਾ ਗਊਆਂ ਲਈ ਗਊਸ਼ਾਲਾ ਦੇ ਯੋਗ ਪ੍ਰਬੰਧ ਕਰੇ – ਖਾਲਸਾ

PPN120607
ਅੰਮ੍ਰਿਤਸਰ, 12  ਜੂਨ (ਸੁਖਬੀਰ ਸਿੰਘ)- ਇਕ ਦਿਨ ਸਮਾਜ ਗਊ ਨੂੰ ਮਾਤਾ ਦਾ ਦਰਜਾ ਦਿਆ ਕਰਦਾ ਸੀ ਅਤੇ ਪੂਜਾ ਵੀ ਕਰਦੇ ਸਨ।ਪਰ ਅੱਜ ਲੋਕ ਦੁੱਧ ਨਾ ਦੇਣ ਵਾਲੀਆਂ ਗਊਆਂ  ਨੂੰ ਅਵਾਰਾ ਛੱਡ ਦਿੰਦੇ ਹਨ,ਇਹ ਨਹੀ ਕਈ ਖੁਦਗਰਜ਼ ਲੋਕ ਦੁੱਧ ਦੇਣ ਵਾਲੀਆਂ ਗਊਆਂ ਨੂੰ ਵੀ ਦੁੱਧ ਚੋ ਕੇ ਖੁਲੀਆ ਛੱਡ ਦਿੰਦੇ ਹਨ ਤਾਂ ਕਿ ਤੁਰ ਫਿਰ ਕੇ ਆਪਣਾ ਢਿੱਡ ਭਰ ਲੈਣ ਜੋ ਕਿ ਆਮ ਵੇਖਿਆ ਗਿਆ ਹੈ ਕਿ ਦੁੱਧਾਰੂ ਗਊਆਂ ਵੀ ਗੰਦਗੀ ਦੇ ਢੇਰਾ ਤੇ ਗੰਦਗੀ ਖਾ ਰਹੀਆਂ ਹੁੰਦੀਆਂ ਹਨ ।ਜੋ ਕਿ ਸਾਡੇ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ।ਇਹ ਵਿਚਾਰ ਅਮਰ ਖਾਲਸਾ ਫਾਂਉਡੇਸ਼ਨ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ ਨੇ ਪਤਰਕਾਰਾਂ ਨਾਲ ਗਲਬਾਤ ਦੋਰਾਨ ਕੀਤੇ।ਖਾਲਸਾ ਨੇ ਕਿਹਾ ਕਿ ਅਜਿਹੇ ਲੋਕ ਖੁਦ ਪਾਪਾਂ ਦੇ ਭਾਗੀ ਬਣ ਰਹੇ ਹਨ ਅਤੇ ਗੰਦਗੀ ਖਾਣ ਤੇ ਲੋਕ ਦੁੱਧ ਚੋ ਕੇ ਵੇਚ ਰਹੇ ਹਨ ।ਜਿਸ ਨਾਲ ਦੁੱਧ ਰਾਹੀ ਕਈ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਧਾਰੂ ਗਊਆਂ ਨੂੰ ਅਵਾਰਾ ਨਾ ਛਡਿਆ ਜਾਵੇ। ਖਾਲਸਾ ਨੇ ਡੀ.ਸੀ. ਰਵੀ ਭਗਤ ਅਤੇ ਪੰਜਾਬ ਸਰਕਾਰ  ਨੂੰ ਅਪੀਲ ਕਰਦਿਆ ਕਿਹਾ ਕਿ ਬੇਸਹਾਰਾ ਅਵਾਰਾ ਗਊਆਂ ਵਾਸਤੇ ਗਊਸ਼ਾਲਾ ਦੇ ਯੋਗ ਪ੍ਰਬੰਧ ਕੀਤੇ ਜਾਣ ਤਾਂ ਜੋ  ਬੇਸਹਾਰਾ ਗਊਆਂ ਦੀ ਸਾਂਭ ਸਂਭਾਲ ਕੀਤੀ ਜਾ ਸਕੇ। ਇਸ ਮੌਕੇ ਅਮਰੀਕ ਸਿੰਘ ਖਹਿਰਾ,ਸਤਨਾਮ ਸਿੰਘ ਬੋਪਾਰਾਏ,ਬਾਬਾ ਪਰਮਜੀਤ ਸਿੰਘ ਮੂੱਲੈਚਕ, ਅਮਰੀਕ ਸਿੰਘ ਇੱਬਨ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply