Tuesday, November 24, 2026

ਮਹਿਤਾ ਪੁਲੀਸ ਵਲੋ ਲੋਕਾਂ ਨੂੰ ਅਸਲਾ ਜਮਾਂ੍ਹ ਕਰਵਾਉਣ ਦੀਆਂ ਹਦਾਇਤਾਂ ਜਾਰੀ

PPN1901201721ਚੌਕ ਮਹਿਤਾ, 19 ਜਨਵਰੀ (ਜੋਗਿੰਦਰ ਸਿੰਘ ਮਾਣਾ)- ਡੀ.ਐਸ.ਪੀ ਜੰਡਿਆਲਾ ਸੀਤਲ ਸਿੰਘ ਅਤੇ ਪੁਲੀਸ ਥਾਣਾ ਮਹਿਤਾ ਚੌਕ ਦੇ ਐਸ.ਐਚ.ਓ ਵਿਜੇ ਕੁਮਾਰ ਨੇ ਸਾਂਝੇ ਤੌਰ ਤੇ ਦਸਿਆ ਕਿ ਅਸਲਾਧਾਰਕਾਂ ਨੂੰ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਿਕ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਪਣਾ ਅਸਲਾ ਫੋਰਨ ਥਾਣੇ ਵਿੱਚ ਜਮਾਂ੍ਹ ਕਰਵਾਉਣ ਨਹੀਂ ਤਾਂ ਉਹਨਾਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਤੇ ਜਾਣਗੇ।ਪ੍ਰੈਸ ਨਾਲ ਗੱਲਬਾਤ ਕਰਦਿਆ ਥਾਣਾ ਮੁੱਖੀ ਤੇ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਿਸੇ ਵੀ ਗਲਤ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ ਤੇ ਚੋਣਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਸਹਿਣ ਨਹੀ ਕੀਤੀ ਜਾਵੇਗੀ।ਇਸ ਸਮੇ ਇਹਨਾਂ ਦੱਸਿਆ ਕਿ ਇਲਾਕੇ ਨਜਾਇਜ਼ਰਾਬ, ਨਸ਼ੀਲਾਂ ਪਾਊਡਰ, ਲਾਹਣ ਆਦਿ ਦੀ ਭਾਰੀ ਮਾਤਰਾ ਵਿੱਚ ਬਰਾਮਦ ਕੀਤੀ ਤੇ ਅਦਾਲਤੀ ਭੋਗੜਿਆ ਨੂੰ ਕਾਬੂ ਕੀਤਾ।ਇਸ ਮੌਕੇ ਏ ਐਸ ਆਈ ਸ੍ਰੀ ਭੁਪਿੰਦਰ ਕੁਮਾਰ,ਨਰੇਸ਼ ਕੁਮਾਰ, ਗੁਰਮਿੰਦਰ ਢਿਲੋਂ,ਮੁੱਖ ਮੁਨਸ਼ੀ ਮੇਜਰ ਸਿੰਘ, ਹਰਪ੍ਰੀਤ ਸਿੰਘ ਹੈਪੀ ਆਦਿ ਹਾਜ਼ਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply