
ਪੱਟੀ, 19 ਜਨਵਰੀ (ਅਵਤਾਰ ਸਿੰਘ ਢਿੱਲੋਂ) – ਦੇਸ਼ ਭਰ ਵਿੱਚ ਨੋਟਬੰਦੀ ਕਾਰਨ ਅੱਜ ਤੱਕ ਸਾਰਾ ਦੇਸ਼ ਪ੍ਰੇਸ਼ਾਨੀ ਨਾਲ ਜੂਝ ਰਿਹਾ ਸੀ।ਪਰ ਲੋਕਾਂ ਦੀ ਪ੍ਰੇਸ਼ਾਨੀ ਦਾ ਅਜੇ ਤੱਕ ਮੁਕਮੰਲ ਹੱਲ ਨਿਕਲਿਆ ਨਹੀ ਸੀ ਕਿ ਬੈਕਾਂ ਦੇ ਗਾਹਕਾ ਵਿੱਚ ਉਸ ਸਮੇ ਪ੍ਰੇਸ਼ਾਨੀ ਵਿੱਚ ਹੋਰ ਵਾਧਾ ਹੋਇਆ, ਜਦ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਬੈਕ ਵਿੱਚ ਸੇਵਾਵਾ ਨਿਭਾਅ ਰਹੇ ਕਰਮਚਾਰੀਆ ਦੀਆ ਡਿਉਟੀਆ ਲੱਗਣ ਕਾਰਨ ਸੀਟਾ ਖਾਲੀ ਹੋਣ ਕਾਰਨ ਪੈਸ਼ਿਆ ਦਾ ਭੁੱਗਤਾਣ ਨਹੀ ਹੋ ਰਿਹਾ।ਇਸ ਸਬੰਧੀ ਬਿਕਰਮ ਕੁਮਾਰ, ਪਵਨ ਧਵਨ, ਮਹਿੰਦਰਪਾਲ, ਰਾਜਿੰਦਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ, ਗੁਰਸੇਵਕ ਸਿੰਘ, ਬੀਰ ਸਿੰਘ ਆਦਿ ਨੇ ਦੱਸਿਆ ਕੇ ਸਵੇਰੇ ਜਦ ਬੈਕ ਪੈਸ਼ਿਆ ਦਾ ਲੈਣ-ਦੇਣ ਕਰਨ ਲਈ ਜਾਦੇ ਹਨ ਤਾਂ ਬਾਹਰ ਲਿਖ ਕੇ ਲਾਇਆ ਹੁੰਦਾ ਕਿ ਮੁਲਜਮਾਂ ਦੀਆ ਡਿਉਟੀਆਂ ਚੋਣਾਂ ਵਿੱਚ ਲੱਗਣ ਕਾਰਨ ਬੈਕ ਬੰਦ ਹੈ। ਜਿਸ ਕਾਰਨ ਨਰਾਸ਼ ਮੁੜਨਾ ਪੈਦਾ ਹੈ। ਬੈਕਾਂ ਦੇ ਗਾਹਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕੇ ਬੈਕ ਮੁਲਾਜਮਾਂ ਦੀਆਂ ਕੱਟੀਆਂ ਜਾਣ ਤਾਂ ਜੋ ਗਾਹਕਾ ਨੂੰ ਪ੍ਰੇਸ਼ਾਨੀ ਪੇਸ਼ ਨਾ ਆ ਸਕੇ।ਆਈ.ਆਰ.ਬੀ ਨੇ ਕੁਝ ਦਿਨ ਪਹਿਲਾ ਐਲਾਨ ਕੀਤਾ ਸੀ ਕਿ ਕਿਸੇ ਵੀ ਏ.ਟੀ.ਐਮ `ਚੋ 10 ਹਜਾਰ ਰੂਪੈ ਕਢਵਾਏ ਜਾ ਸਕਦੇ ਹਨ।ਪਰ ਕਈ ਏ.ਟੀ.ਐਮ ਮਸੀਨਾਂ ਵਿੱਚ ਅਜੇ ਤੱਕ ਪੈਸੇ ਨਹੀ ਪਾਏ ਗਏ।
ਬੈਕ ਬੰਦ ਸਬੰਧੀ ਕਈ ਬੈਕਾਂ ਤੋ ਇਲਾਵਾ ਸਟੇਟ ਬੈਕ ਆਫ ਪਟਿਆਲਾ ਬ੍ਰਾਂਚ ਪੱਟੀ ਦੇ ਮੈਨਜਰ ਜੇ.ਪੀ.ਐਸ ਚੌਹਾਨ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕੇ ਬੈਕ ਵਿੱਚ 9 ਕਲੱਰਕਾਂ ਚੋ ਅੱਠ ਅਤੇ ਚਾਰ ਅਫਸਰਾ ਵਿੱਚੋ ਦੋ ਦੀ ਡਿਉਟੀ ਵੋਟਾਂ ਵਿੱਚ ਲੱਗੀ ਹੈ, ਜਿਸ ਕਾਰਨ ਮੁਲਜਮਾਂ ਦੇ ਰਿਹੈਸਲ `ਤੇ ਜਾਣ ਕਾਰਨ ਕਈ ਵਾਰ ਬੈਕ ਮਜਬੂਰਨ ਦੁਪਿਹਰ ਤੋਂ ਬਾਂਅਦ ਬੈਂਕ ਬੰਦ ਹੋ ਜਾਦੀ ਹੈ। ਇਸ ਸਬੰਧੀ ਡਾ. ਰਜਤ ਉਬਰਾਏ ਉਪ ਮੰਡਲ ਅਫਸਰ ਪੱਟੀ ਨਾਲ ਸਪੰਰਕ ਕੀਤਾ ਤਾਂ ਉਨਾਂ ਕਿਹਾ ਕਿ ਬੈਂਕ ਸਟਾਫ ਦੀ ਡਿਊਟੀ ਚੋਣ ਕਮਿਸ਼ਨ ਤੇ ਡੀ.ਸੀ ਸਾਹਿਬ ਵੱਲੋ ਲਗਾਈ ਗਈ ਹੈ।
Punjab Post Daily Online Newspaper & Print Media