ਜੰਡਿਆਲਾ ਗੁਰੂ, 20 ਜਨਵਰੀ (ਹਰਿੰਦਰ ਪਾਲ ਸਿੰਘ) – ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਬੀਤੇ ਦਿਨੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਮੇਤ ਆਪ ਵਿਚ ਸ਼ਾਮਿਲ ਹੋਏ ਸਨ ਅਤੇ ਉਹਨਾਂ ਨੇ ਆਪਣੇ ਸ਼ੈਲਰ ਵਿਚ ਰੱਖੇ ਇਕ ਸਮਾਗਮ ਦੌਰਾਨ ਦੱਸਿਆ ਸੀ ਕਿ ਕੁੱਝ ਇਕ ਮੈਂਬਰਾਂ ਨੂੰ ਛੱਡ ਕੇ ਸਮੁੱਚੀ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਆਪ ਦੇ ਹੱਕ ਵਿਚ ਪ੍ਰਚਾਰ ਕਰਨਗੇ, ਪਰ ਆੜ੍ਹਤੀ ਐਸੋਸੀਏਸ਼ਨ ਦੇ ਹੀ ਦਰਜਨਾ ਮੈਂਬਰਾਂ ਨੇ ਕੱਲ੍ਹ ਇਕ ਵੱਖਰੀ ਮੀਟਿੰਗ ਸਥਾਨਕ ਅਨਾਜ ਮੰਡੀ ਵਿਚ ਮੀਤ ਪ੍ਰਧਾਨ ਰਮੇਸ਼ ਕੁਮਾਰ ਬੱਸੀ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਜਾ ਦੀ ਅਗਵਾਈ ਵਿਚ ਪ੍ਰਧਾਨ ਦੇ ਫੈਂਸਲੇ ਉਪਰ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਦੀ ਟੀਮ ਜੰਡਿਆਲਾ ਗੁਰੂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਡੈਨੀ ਦੇ ਹੱਕ ਵਿਚ ਘਰ ਘਰ ਪ੍ਰਚਾਰ ਕਰ ਰਹੇ ਹਨ ਅਤੇ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਜ਼ੋਰ ਲਗਾਉਣਗੇ ।

ਮੀਟਿੰਗ ਵਿਚ ਸ਼ਾਮਲ ਵੱਖ ਵੱਖ ਮੈਂਬਰਾਂ ਨੇ ਅਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੁਰਜੀਤ ਸਿੰਘ ਕੰਗ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ ਉਹਨਾਂ ਦਾ ਨਿਜੀ ਫੈਂਸਲਾ ਹੋ ਸਕਦਾ ਹੈ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਮੋਹਨ, ਗੁਰਪਾਲ ਸਿੰਘ ਚੋਹਾਨ, ਰਾਜਪਾਲ, ਪ੍ਰਿੰਸ ਪਾਸੀ, ਅਰਵਿੰਦਰ ਸਿੰਘ ਮਲਹੋਤਰਾ, ਦੀਪੂ ਪਾਸੀਂ, ਕਾਲਾ ਮਲਹੋਤਰਾ, ਅਸ਼ੋਕ ਮਲਹੋਤਰਾ, ਸਨੀ ਮਲਹੋਤਰਾ, ਸੁਰਿੰਦਰ ਹੇਰ, ਰਾਜਿੰਦਰ ਸਿੰਘ ਬੱਸੀ, ਅਸ਼ੋਕ ਕੁਮਾਰ ਬੱਸੀ, ਪਰਮਿੰਦਰ ਜੋਸਨ, ਗੁਰਵਿੰਦਰ ਸਿੰਘ ਗਿੱਲ , ਲਾਲੀ ਚੋਪੜਾ, ਬ੍ਰਹਮਜੀਤ ਚੋਪੜਾ, ਦੀਪਕ ਕੁਮਾਰ ਲਵਲ, ਮੰਗਤ ਰਾਮ, ਸੁਖਬੀਰ ਸਿੰਘ, ਨਰਿੰਦਰ ਸਿੰਘ ਬੱਸੀ, ਰਮਨ ਕੁਮਾਰ ਬੱਸੀ (ਰੋਮੀ), ਮਾਸਟਰ ਕਰਤਾਰ ਸਿੰਘ, ਸੁਰਿੰਦਰ ਸੇਠ, ਦਰਸ਼ਨ ਕੁਮਾਰ ਐਂਡ ਕੰਪਨੀ ਆਦਿ ਦਰਜਨਾਂ ਆੜ੍ਹਤੀ ਸ਼ਾਮਿਲ ਸਨ।
Punjab Post Daily Online Newspaper & Print Media