Monday, September 14, 2026

ਸ਼ੇਰਗੜ ਚੀਮਾ ਦੇ ਨਰਾਜ਼ ਟਕਸਾਲੀ ਆਗੂ ਮੁਹੰਮਦ ਉਵੈਸ ਦੇ ਨਾਲ ਤੁਰੇ

PPN2101201710ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਮੁਹੰਮਦ ਉਵੈਸ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅਕਾਲੀ ਦਲ ਨਾਲ ਨਾਰਾਜ ਚੱਲ ਰਹੇ ਟਕਸਾਲੀ ਆਗੂਆਂ ਨੇ ਮੁਹੰਮਦ ਉਵੈਸ ਦੇ ਹੱਕ ਵਿਚ ਤੁਰਨ ਦਾ ਐਲਾਨ ਕਰ ਦਿੱਤਾ।ਅਕਾਲੀ ਆਗੂਆਂ ਨੂੰ ਮਨਾਉਣ ਅਕਾਲੀ ਉਮੀਦਵਾਰ ਮੁਹੰਮਦ ਉਵੈਸ ਦੇ ਭਰਾ ਮੁਹੰਮਦ ਖਬਾਬ ਨੇ ਅੱਜ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੇ ਗਿਲੇ ਸਿਕਵੇ ਦੂਰ ਕਰ ਦਿੱਤੇ ਅਤੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੱਲਣ ਦੀ ਅਪੀਲ ਕੀਤੀ।ਮੁਹੰਮਦ ਖਬਾਬ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸਾ ਆਪਣੇ ਟਕਸਾਲੀ ਆਗੂਆਂ ਨੂੰ ਮਾਣ ਸਤਿਕਾਰ ਦਿੱਤਾ ਹੈ ਪਰ ਕਈ ਵਾਰ ਕੁੱਝ ਕਾਰਣਾਂ ਕਰਕੇ ਪਰਿਵਾਰ ਦੇ ਕੁੱਝ ਮੈਂਬਰ ਨਰਾਜ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਨਾਉਣ ਦੇ ਲਈ ਅੱਜ ਉਹ ਆਏ ਹਨ ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਹਰੀ ਸਿੰਘ ਚੀਮਾ ਦਾ ਗਰੁੱਪ ਹਮੇਸਾ ਹੀ ਅਕਾਲੀ ਦਲ ਦੇ ਨਾਲ ਖੜਾ ਰਿਹਾ ਹੈ ਅਤੇ ਅਕਾਲੀ ਦਲ ਨੂੰ ਵੀ ਉਨ੍ਹਾਂ ਦੇ ਮਾਣ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰੀ ਸਿੰਘ ਸਰਪੰਚ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।ਸਾਬਕਾ ਸਰਪੰਚ ਹਰੀ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਕਿ ਸਾਡੇ ਪਹਿਲੇ ਰਹੇ ਅਕਾਲੀ ਨੇਤਾ ਨਾਲ ਕੁੱਝ ਕਾਰਣਾਂ ਕਰਕੇ ਮਤਭੇਦ ਸਨ, ਪਰ ਮੁਹੰਮਦ ਉਵੈਸ ਇਕ ਨੇਕ ਇਨਸਾਨ ਹੋਣ ਕਰਕੇ ਅਤੇ ਸਾਡੇ ਗਿਲੇ ਸਿਕਵੇ ਸੁਣਨ ਤੋਂ ਬਾਅਦ ਅਸੀਂ ਪਾਰਟੀ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ।ਉਨ੍ਹਾਂ ਮੁਹੰਮਦ ਖਬਾਬ ਨੂੰ ਭਰੋਸਾ ਦਿੱਤਾ ਕਿ ਪਿੰਡ ਵਿਚੋਂ ਉਹ ਅਕਾਲੀ ਦਲ ਨੂੰ ਜਿਤਾ ਕੇ ਭੇਜਣਗੇ।ਸਾਬਕਾ ਚੇਅਰਮੈਨ ਹਰਬੰਸ ਸਿੰਘ ਖਟੜਾ ਨੇ ਕਿਹਾ ਕਿ ਪਾਰਟੀ ਆਪਣੇ ਸਾਰੇ ਆਗੂਆਂ ਨੂੰ ਬਣਦਾ ਮਾਣ ਸਨਮਾਨ ਦੇਵੇਗੀ।ਇਸ ਉਪਰੰਤ ਨਾਰਾਜ ਆਗੂਆਂ ਨੇ ਹੱਥ ਖੜੇ ਕਰਕੇ ਮੁਹੰਮਦ ਉਵੈਸ ਦੇ ਨਾਲ ਚੱਲਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਖਟੜਾ, ਮਨਦੀਪ ਸਿੰਘ ਖੁਰਦ, ਹਰਬੰਸ ਸਿੰਘ ਭੋਲਾ, ਯੂਥ ਪ੍ਰਧਾਨ ਦਲਜੀਤ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਗੁਰਮੇਲ ਸਿੰਘ ਉਪਲ, ਅਜਮੇਰ ਸਿੰਘ, ਪਰਮਜੀਤ ਸਿੰਘ ਜੀਤਾ, ਗੁਰਚਰਨ ਸਿੰਘ, ਠੇਕੇਦਾਰ ਬਲਦੇਵ ਸਿੰਘ ਬੱਬੀ, ਸੱਜਣ ਸਿੰਘ, ਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਨੰਬਰਦਾਰ ਜਗਤ ਸਿੰਘ, ਜੁਗਿੰਦਰ ਸਿੰਘ ਬਾਬਾ ਆਦਿ ਹਾਜਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply