ਚੌਂਕ ਮਹਿਤਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆ ਦੇ ਹਰ ਸਾਲ ਦੀ ਤਰਾਂ ਰਂਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਸਲਾਨਾ ਖੇਡ ਮੇਲਾ ਮਿਤੀ 23 ਫਰਵਰੀ ਤੋ 26 ਫਰਵਰੀ ਬਰੇਵ ਕੈਪਟਨ ਮਨਜਿੰਦਰ ਸਿੰਘ ਸਟੇਡੀਅਮ ਉਦੋਨੰਗਲ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ ਵਿੱਚ ਫੁਟਬਾਲ ਉਪਨ, ਹਾਕੀ ਸੀਨੀਅਰ, ਹਾਕੀ ਜੂਨੀਅਰ ਤੇ ਵਾਲੀਬਾਲ ਦੇ ਮੁਕਾਬਾਲੇ ਹੋਣਗੇ।26 ਫਰਵਰੀ ਨੂੰ ਸਭਿਆਚਾਰਕ ਮੇਲੇ ਵਿੱਚ ਅੰਮ੍ਰਿਤ ਮਾਨ ਦਾ ਖੁਲਾ ਅਖਾੜਾ ਲੱਗੇਗਾ।ਇਸ ਮੌਕੇ ਗੁਰਦਵਿੰਦਰ ਸਿੰਘ ਰੰਧਾਵਾ, ਦਵਿੰਦਰ ਸਿੰਘ ਜਿੰਦੂ, ਹਰਮਨ ਰੰਧਾਵਾ, ਨਵ ਰੰਧਾਵਾ, ਆਤਮਬੀਰ ਸਿੰਘ, ਸਿੰਮੀ ਰੰਧਾਵਾ, ਗੁਰਬਰਿੰਦਰ ਸਿੰਘ ਗੋਲੂ, ਗਰੁਮੰਜਲ ਸਿੰਘ, ਰਘਬੀਰ ਸਿੰਘ ਛੋਟਾ ਇਟਲੀ, ਅਵਤਾਰ ਰੰਧਾਵਾ ਫਰਾਂਸ, ਗਗਨ ਅਸਟੇਰਲੀਆ, ਧਰਮਾ ਕਨੇਡਾ, ਕੀਰਤ ਦਬਰੂਜੀ, ਰਵੀ ਦਬਰੂਜੀ, ਸੁਖ ਰੰਧਾਵਾ, ਗੁਰਜੰਟ ਸਿੰਘ ਜੰਟਾ, ਬਿਕਰਮਜੀਤ ਸਿੰਘ ਬਿੱਕਾ, ਸਿੰਮੂ, ਲਵੀ, ਜਿੰਦਾ, ਰਾਜੂ ਡੁਬਈ, ਸੋਨੂੰ ਸਿੰਗਾਪੁਰ, ਜਤਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media