ਚੌਂਕ ਮਹਿਤਾ, 22 ਜਨਵਰੀ (ਜੋਗਿੰਦਰ ਸਿੰਘ ਮਾਣਾ) – ਕਿਸਾਨ ਸੰਘਰਸ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੋਨ ਮਹਿਤਾ ਦੀ ਮੀਟਿੰਗ ਮਹਿਤਾ ਮੰਡੀ ਵਿੱਚ ਜੋਨ ਪ੍ਰਧਾਨ ਅਮਰੀਕ ਸਿੰਘ ਭੋੲਵਾਲ, ਜੋਨ ਸਕੱਤਰ ਰਣਜੀਤ ਸਿੰਘ ਕਲੇਰ ਬਾਲਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਇਕੱਠ ਕੀਤਾ ਗਿਆ।

ਇਸ ਵਿਸ਼ਾਲ ਇਕੱਠ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ਜਿਲਾ ਸੀ.ਮੀਤ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਮੋਦੀ ਤੇ ਬਾਦਲ ਸਰਕਾਰ ਨੇ ਕਿਸਾਨਾ , ਮਜਦੂਰਾ ਦੀਆ ਮੰਗਾਂ ਤੋ ਬੇਧਿਆਨੀ ਕਰਨ ਤੇ ਕਿਸਾਨੀ ਕਿਤੇ ਦੀ ਬਰਬਾਦੀ ਤੇ ਖੁਦਕੁਸ਼ੀਆ ਦੇ ਮਸਲੇ ਨੂੰ ਲੈ ਕੇ ਮਾਰਚ ਕਰਦੇ ਹੋਏ ਮਹਿਤਾ ਚੌਂਕ ਜਾਮ ਕਰਕੇ ਮੋਦੀ ਤੇ ਬਾਦਲ ਸਰਕਾਰ ਦੀ ਅਰਥੀ ਫੂਕ ਕੇ ਭਾਰੀ ਨਆਰੇਬਾਜ਼ੀ ਕੀਤੀ।ਵਿਸ਼ਾਲ ਇਕੱਠ ਨੂੰ ਸੋਬੰਧਨ ਕਰਦਿਆ ਕਿਸਾਨ ਆਗੂਆਂ ਕਿਹਾ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਏ ਜਿਸ ਮੁਤਾਬਕ ਫਸਲਾਂ ਦੇ ਭਾਅ ਵਿੱਚ 50% ਮੁਨਾਫਾ ਜੋੜ ਕੇ ਦਿਤਾ ਜਾਵੇ, ਖੇਤੀ ਮੰਡੀ ਨਿੱਜੀ ਹੱਥਾ ਵਿੱਚ ਦੇਣ ਦਾ ਫੈਸਲਾਂ ਰੱਦ ਕੀਤੇ ਜਾਵੇ, ਕਿਸਾਨਾ ਮਜਦੂਰਾ ਦਾ ਕਰਜਾ ਖਤਮ ਕੀਤਾ ਜਾਵੇ, ਪੰਜਾਬ ਨੂੰ ਨਸ਼ਾਂ ਮੁਕਤ ਕਰਕੇ ਨੌਜਵਾਨਾਂ ਨੂੰ ਰੋਜਗਾਰ ਦਿਤਾ ਜਾਵੇ।ਇਸ ਸਮੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਵਰਤਮਾਨ ਸਮੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਪਿ੍ਰੰਟ ਮੀਡੀਆ ਤੇ ਇਲੈਕਿਟ੍ਰਕ ਮੀਡੀਆ ਪੂਰੀ ਤਰਾਂ ਸਰਕਾਰਾ ਦੇ ਪੱਖੀ ਹੋ ਗਿਆ ਹੈ।ਨੋਟ ਬੰਦੀ ਕਾਰਨ ਕਰਕੇ ਆਮ ਲੋਕਾਂ ਨੂੰ ਆ ਰਹੀਆ ਮੁਸ਼ਕਲਾਂ ਕਰਕੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ।ਇਸ ਮੌਕੇ ਹਰਬਿੰਦਰ ਸਿੰਘ ਭਲਾਈਪੁਰ, ਮੁਖਤਾਰ ਸਿੰਘ ਅਰਜਨਮਾਗਾਂ ਪ੍ਰੇਮ ਕੁਮਾਰ ਸਿੰਘ ਪ੍ਰਧਾਨ ਮਹਿਤਾ ਸਰਕਲ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ ਚੂੰਗ, ਰਣਧੀਰ ਸਿੰਘ ਬੁੱਟਰ, ਸੁਖਜੀਤ ਸਿੰਘ ਤਨੇਲ, ਕੇਵਲ ਸਿੰਘ ਮੱਤੇਵਾਲ, ਸੋਹਣ ਸਿੰਘ, ਸਰਵਨ ਸਿੰਘ, ਪ੍ਰਗਟ ਸਿੰਘ ਨੰਗਲੀ ਆਦਿ ਆਗੂ ਹਾਜ਼ਰ ਸਨ।
Punjab Post Daily Online Newspaper & Print Media