Friday, April 10, 2026

ਪਿੰਡ ਗਾਲੋਵਾਲੀ ਵਿਖੇ ਚੋਣ ਰੈਲੀ ਦੌਰਾਨ ਤੱਕੜੀ ਨੂੰ ਵੋਟ ਕਰਨ ਦੀ ਮਜੀਠੀਆ ਨੇ ਕੀਤੀ ਅਪੀਲ

ਮਜੀਠਾ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ ’ਚ ਵੋਟ ਕਰਨ ਦੀ ਅਪੀਲ ਕੀਤੀ।

PPN2201201719
ਪਿੰਡ ਗਾਲੋਵਾਲੀ ਅਤੇ ਗਾਲੋਵਾਲੀ ਕੁਲੀਆਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੱਕ ਸੱਚ ’ਤੇ ਪਹਿਰਾ ਦਿੰਦਿਆਂ ਪੰਜਾਬੀਆਂ ਦੀ ਅਗਵਾਈ ਕਰਦੀ ਆਈ ਹੈ। ਉਹਨਾਂ ਕਿਹਾ ਕਿ ਕਾਂਗਰਸ ਲੋਕ ਮਾਰੂ ਨੀਤੀਆਂ ਸਦਕਾ ਦੇਸ਼ ਦੀ ਸਿਆਸੀ ਦਿ੍ਰਸ਼ ’ਤੇ ਹਾਸ਼ੀਏ ਤੋਂ ਬਾਹਰ ਹੋ ਚੁੱਕੀ ਹੈ।ਅਰਵਿੰਦ ਕੇਜਰੱਵਾਲ ’ਤੇ ਤਿੱਖਾ ਹਮਲਾ ਕਰਦਿਆਂ ਮਜੀਠੀਆ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੇਜਰੀਵਾਲ ਦਿਲੀ ਸਰਕਾਰ ਦੀ ਇੱਕ ਵੀ ਪ੍ਰਾਪਤੀ ਪੰਜਾਬ ਦੇ ਲੋਕਾਂ ਨੂੰ ਨਹੀਂ ਦਸ ਸਕੇ।ਮਜੀਠੀਆ ਨੇ ਕਿਸਾਨੀ ਲਈ ਪਾਣੀਆਂ ਦੀ ਰਾਖੀ ਕਰਨ, ਮਜ਼ਦੂਰ ਅਤੇ ਗਰੀਬ ਵਰਗ ਲਈ ਆਟਾ ਦਾਲ ਦੇ ਨਾਲ ਖੰਡ ਤੇ ਘਿਓ ਦੇਣ, ਸ਼ਗਨ ਸਕੀਮ 51 ਹਜਾਰ ਰੁਪੈ ਕਰਨ, ਸਿਹਤ ਬੀਮਾ ਯੋਜਨਾਵਾਂ ਅਤੇ ਵਪਾਰ ਤੇ ਸਨਅਤ ਨੂੰ ਪ੍ਰਫੁਲਿਤ ਕਰਨ ਸੰਬੰਧੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਕੇਜਰੀਵਾਲ ਅਤੇ ਕਾਂਗਰਸ ਨੂੰ ਕਰਾਰੀ ਹਾਰ ਦੇਣ ਦਾ ਸਦਾ ਦਿਤਾ।
ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ,ਗਗਨਦੀਪ ਸਿੰਘ ਭਕਨਾ, ਯੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਭਦਿਆਲ ਸਿੰਘ ਪੰਨਵਾ, ਬਬੀ ਭੰਗਵਾਂ, ਸਾਬਕਾ ਸਰਪੰਚ ਕੁਲਵੰਤ ਸਿੰਘ, ਨਿੰਦਾ ਮੈਬਰ, ਮੈਬਰ ਅਜੀਤ ਸਿੰਘ, ਲਵਲੀ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply